ਜਲੰਧਰ (ਸੁਨੀਲ ਮਹਾਜਨ) - ਜਲੰਧਰ ਸ਼ਹਿਰ ਦੇ ਦੇਵੀ ਤਲਾਬ ਮੰਦਰ ਵਿੱਚ ਮੱਥਾ ਟੇਕਣ ਦੇ ਬਹਾਨੇ ਆਏ ਤਿੰਨ ਚੋਰਾਂ ਵੱਲੋਂ ਮੰਦਰ ਦੀ ਪਾਰਕਿੰਗ ਵਿੱਚ ਖੜੀ ਨਗਰ ਨਿਗਮ ਕਰਮਚਾਰੀ ਦੀ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਵਾਰਦਾਤ ਮੰਦਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਨਪੁਰਾ ਵਾਸੀ ਜੈ ਸੋਂਧੀ, ਜੋ ਕਿ ਨਗਰ ਨਿਗਮ ਵਿੱਚ ਆਉਟਸੋਰਸ ’ਤੇ ਸੀਵਰਮੈਨ ਦੇ ਪਦ ’ਤੇ ਤਾਇਨਾਤ ਹੈ, ਨੇ ਦੱਸਿਆ ਕਿ ਉਸਦਾ ਛੋਟਾ ਭਰਾ ਸਵੇਰੇ ਕਰੀਬ 5.30 ਵਜੇ ਦੇਵੀ ਤਲਾਬ ਮੰਦਰ ਮੱਥਾ ਟੇਕਣ ਲਈ ਗਿਆ ਸੀ। ਉਸ ਨੇ ਆਪਣੀ ਮੋਟਰਸਾਈਕਲ ਮੰਦਰ ਦੀ ਪਾਰਕਿੰਗ ਵਿੱਚ ਖੜੀ ਕੀਤੀ। ਕਰੀਬ ਦਸ ਮਿੰਟ ਬਾਅਦ ਜਦੋਂ ਉਹ ਮੰਦਰ ਤੋਂ ਬਾਹਰ ਆਇਆ ਤਾਂ ਉਸਦਾ ਮੋਟਰਸਾਈਕਲ ਗਾਇਬ ਸੀ।
ਇਸ ਤੋਂ ਬਾਅਦ ਉਸ ਨੇ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ, ਜਿਨ੍ਹਾਂ ਵਿੱਚ ਤਿੰਨ ਨੌਜਵਾਨ ਮੰਦਰ ਆਉਂਦੇ ਦਿਖਾਈ ਦੇ ਰਹੇ ਹਨ। ਕੁਝ ਹੀ ਸਕਿੰਟਾਂ ਵਿੱਚ ਇੱਕ ਨੌਜਵਾਨ ਨੇ ਮੋਟਰਸਾਈਕਲ ਦਾ ਤਾਲਾ ਖੋਲ੍ਹ ਕੇ ਵਾਹਨ ਲੈ ਕੇ ਫਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਜੈ ਸੋਂਧੀ ਵੱਲੋਂ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੁਖਬੀਰ ਬਾਦਲ ਨੂੰ ਝੂਠੇ ਮਾਮਲੇ 'ਚ ਫਸਾਉਣ ਦੀ ਸਾਜ਼ਿਸ਼ ਰਚ ਰਹੀ AAP: ਹਰਸਿਮਰਤ ਬਾਦਲ
NEXT STORY