ਬਰੇਟਾ,(ਬਾਸਲ)—ਸਿਹਤ ਵਿਭਾਗ ਵਲੋਂ ਅੰਮ੍ਰਿਤ ਸਿੰਘ ਸਹਾਇਕ ਕਮਿਸ਼ਨਰ ਫੂਡ ਅਤੇ ਸੀ. ਆਈ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਬਰਾੜ ਦੀ ਅਗਵਾਈ 'ਚ ਬਰੇਟਾ ਦੀ ਇਕ ਡੇਅਰੀ 'ਤੇ ਛਾਪਾ ਮਾਰਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਰੇਟਾ 'ਚ ਇਹ ਧੰਦਾ ਚੱਲਣ ਬਾਰੇ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਜਿਸਦੇ ਅਧਾਰ 'ਤੇ ਬਰੇਟਾ ਦੀ ਇਕ ਡਾਇਰੀ ਵਿਖੇ ਛਾਪੇਮਾਰੀ ਕੀਤੀ ਗਈ । ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਉਕਤ ਡੇਅਰੀ 'ਚੋਂ 59 ਕੁਇੰਟਲ ਦੇ ਕਰੀਬ ਨਕਲੀ ਦੇਸੀ ਘਿਓ ਬਰਾਮਦ ਹੋਇਆ ਹੈ। ਜਿਸ 'ਚੋਂ 10 ਕੁਇੰਟਲ ਦੇ ਕਰੀਬ ਗੱਡੀ 'ਚੋਂ ਅਤੇ ਬਾਕੀ ਦਾ ਡੇਅਰੀ 'ਚੋਂ ਮਿਲਆ । ਉਨ੍ਹਾਂ ਇਹ ਵੀ ਦੱਸਿਆ ਕਿ ਇਹ ਡੇਅਰੀ ਮਾਲਕ ਅਤੇ ਉਨ੍ਹਾਂ ਦੇ ਪਿਤਾ ਪਿਛਲੇ ਸਮੇਂ ਤੋ ਸਮਰਾਲਾ ਮੰਡੀ ਤੋਂ ਦੁੱਧ ਬਦਲੇ ਇਹ ਘਿਓ ਲਿਆ ਕੇ ਆਪਣਾ ਮਾਰਕਾ ਲਗਾ ਕੇ ਵੱਖ-ਵੱਖ ਮੰਡੀਆਂ 'ਚ ਵੇਚ ਰਿਹਾ ਸੀ ।
ਕਰਤਾਰਪੁਰ ਲਾਂਘੇ ਸਬੰਧੀ ਕੈਪਟਨ ਨੇ ਕੇਂਦਰ ਸਰਕਾਰ ਅੱਗੇ ਰੱਖੀ ਇਹ ਮੰਗ
NEXT STORY