ਚੰਡੀਗਡ਼੍ਹ, (ਸੰਦੀਪ)- ਡ੍ਰੰਕਨ ਡਰਾਈਵ ਦੇ ਨਾਕੇ ’ਤੇ ਹੈੱਡ ਕਾਂਸਟੇਬਲ ਨਾਲ ਹੱਥੋਪਾਈ, ਭੱਦਾ ਵਿਵਹਾਰ ਕਰਨ ਵਾਲੇ ਕਾਰੋਬਾਰੀ ਖਿਲਾਫ ਕੇਸ ਦਰਜ ਕਰ ਕੇ ਪੁਲਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਟ੍ਰੈਫਿਕ ਹੈੱਡ ਕਾਂਸਟੇਬਲ ਸਤਪਾਲ ਸਿੰਘ ਦੀ ਸ਼ਿਕਾਇਤ ’ਤੇ ਸੈਕਟਰ-26 ਥਾਣਾ ਪੁਲਸ ਨੇ ਮੋਹਾਲੀ ਨਿਵਾਸੀ ਫਰਨੀਚਰ ਦੇ ਕਾਰੋਬਾਰੀ ਜਸਦੀਪ ਸਿੰਘ ਬੈਂਸ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਦੋਸੀ ਜਸਦੀਪ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਉਸਨੂੰ ਕਾਨੂੰਨੀ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਐਤਵਾਰ ਰਾਤ ਟ੍ਰੈਫਿਕ ਪੁਲਸ ਨੇ ਸੈਕਟਰ-7 ’ਚ ਡ੍ਰੰਕਨ ਡਰਾਈਵ ਦਾ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇਕ ਇਨੋਵਾ ਕਾਰ ਨਾਕੇ ’ਤੇ ਆਈ। ਨਾਕੇ ’ਤੇ ਤਾਇਨਾਤ ਟ੍ਰੈਫਿਕ ਹੈੱਡ ਕਾਂਸਟੇਬਲ ਸਤਪਾਲ ਸਿੰਘ ਨੇ ਕਾਰ ਦੇ ਚਾਲਕ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ ਅਤੇ ਉਸਦੇ ਮੂੰਹ ’ਚ ਐਕਲੋਸੈਂਸਰ ਲਾ ਕੇ ਚੈੱਕ ਕਰਨ ਲੱਗਾ। ਇਸ ਗੱਲ ਨੂੰ ਲੈ ਕੇ ਕਾਰ ਵਿਚ ਪਿੱਛੇ ਬੈਠਾ ਵਿਅਕਤੀ ਹੈੱਡ ਕਾਂਸਟੇਬਲ ਨਾਲ ਬਹਿਸ ਕਰਨ ਲੱਗਾ। ਗੱਲ ਇਸ ਕਦਰ ਵਧ ਗਈ ਕਿ ਉਸ ਵਿਅਕਤੀ ਨੇ ਉਥੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਕਾਰ ’ਚੋਂ ਬਾਹਰ ਨਿਕਲ ਕੇ ਉਹ ਵਿਅਕਤੀ ਹੈੱਡ ਕਾਂਸਟੇਬਲ ਨਾਲ ਭੈੜਾ ਵਿਵਹਾਰ ਕਰਨ ਲੱਗਾ। ਇਸ ’ਤੇ ਜਦੋਂ ਹੈੱਡ ਕਾਂਸਟੇਬਲ ਨੇ ਉਸਦਾ ਵਿਰੋਧ ਕੀਤਾ ਤਾਂ ਉਸਨੇ ਹੈੱਡ ਕਾਂਸਟੇਬਲ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ।
ਇੰਨਾ ਹੀ ਨਹੀਂ, ਇਸ ਦੌਰਾਨ ਹੈੱਡ ਕਾਂਸਟੇਬਲ ਦੀ ਵਰਦੀ ਵੀ ਪਾਡ਼ ਦਿੱਤੀ ਅਤੇ ਉਸਦੀ ਵਰਦੀ ’ਚ ਲੱਗਾ ਹੋਇਆ ਬਾਡੀ ਕੈਮਰਾ ਜਿਸ ਵਿਚ ਸਾਰੀ ਘਟਨਾ ਰਿਕਾਰਡ ਹੋ ਰਹੀ ਸੀ, ਉਸਨੂੰ ਵੀ ਵਰਦੀ ਤੋਂ ਉਤਾਰ ਕੇ ਹੇਠਾਂ ਸੁੱਟ ਦਿੱਤਾ। ਹੇਠਾਂ ਸੁੱਟੇ ਜਾਣ ਨਾਲ ਉਹ ਬਾਡੀ ਕੈਮਰਾ ਵੀ ਡੈਮੇਜ ਹੋ ਗਿਆ। ਉਸ ਵਿਅਕਤੀ ਦੀ ਇਸ ਹਰਕਤ ਨੂੰ ਵੇਖਦੇ ਹੋਏ ਇਸ ਗੱਲ ਦੀ ਸੂਚਨਾ ਟ੍ਰੈਫਿਕ ਕਰਮੀ ਵੱਲੋਂ ਤੁਰੰਤ ਪੁਲਸ ਕੰਟਰੋਲ ਰੂਮ ’ਤੇ ਦਿੱਤੀ ਗਈ। ਸੂਚਨਾ ਮਿਲਦੇ ਹੀ ਪੀ. ਸੀ. ਆਰ. ਅਤੇ ਸੈਕਟਰ-26 ਥਾਣਾ ਪੁਲਸ ਮੌਕੇ ਉੱਤੇ ਪਹੁੰਚੀ ਤੇ ਜਾਂਚ ਕਰਨ ਤੋਂ ਬਾਅਦ ਹੈੱਡ ਕਾਂਸਟੇਬਲ ਸਤਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਵਿਅਕਤੀ ਖਿਲਾਫ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਜਾਂਚ ਦੌਰਾਨ ਦੋਸ਼ੀ ਦੀ ਪਹਿਚਾਣ ਮੋਹਾਲੀ ਦੇ ਰਹਿਣ ਵਾਲੇ ਜਸਦੀਪ ਸਿੰਘ ਦੇ ਤੌਰ ’ਤੇ ਹੋਈ, ਜੋ ਕਿ ਮੋਹਾਲੀ ’ਚ ਆਪਣਾ ਫਰਨੀਚਰ ਦਾ ਕਾਰੋਬਾਰ ਕਰਦਾ ਹੈ।
ਨਿਗਮ ਫੇਲ, ਅੱਜ ਤੋਂ ਪੁਰਾਣੇ ਸਿਸਟਮ ਨਾਲ ਉੱਠੇਗਾ ਘਰਾਂ ’ਚੋਂ ਕੂਡ਼ਾ
NEXT STORY