ਚੰਡੀਗੜ੍ਹ (ਸੰਦੀਪ) : ਇੱਥੋਂ ਦੀ ਬਾਪੂਧਾਮ ਕਾਲੋਨੀ ਦੇ ਇਕ ਬਲਾਕ 'ਚ ਰਹਿਣ ਵਾਲੇ 89 ਲੋਕਾਂ ਨੂੰ ਪੁਲਸ ਪ੍ਰਸ਼ਾਸਨ ਦੀ ਟੀਮ ਸ਼ੁੱਕਰਵਾਰ ਸਵੇਰੇ ਜਦੋਂ ਇਕਾਂਤਵਾਸ ਕੇਂਦਰ ਲਿਜਾਣ ਲੱਗੀ ਤਾਂ ਇਹ ਲੋਕ ਭੜਕ ਗਏ ਅਤੇ ਇਕਾਂਤਵਾਸ ਕੇਂਦਰ ਜਾਣ ਦਾ ਵਿਰੋਧ ਕਰਨ ਲੱਗੇ। ਲੋਕਾਂ ਨੇ ਪ੍ਰਸ਼ਾਸਨ ਅਤੇ ਪੁਲਸ 'ਤੇ ਉਨ੍ਹਾਂ ਨੂੰ ਜ਼ਬਰਨ ਲਿਜਾਣ ਦਾ ਦੋਸ਼ ਲਾਇਆ ਅਤੇ ਬੱਸਾਂ 'ਚੋਂ ਉਤਰ ਗਏ, ਜਿਸ ਦੌਰਾਨ ਪੁਲਸ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਰਹੀ। ਲੋਕਾਂ ਅਤੇ ਪੁਲਸ ਵਿਚਕਾਰ ਧੱਕਾ-ਮੁੱਕੀ ਵੀ ਹੋਈ। ਭੜਕੇ ਹੋਏ ਲੋਕਾਂ ਨੂੰ ਪੁਲਸ ਨੇ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਅਤੇ ਬੱਸਾਂ 'ਚ ਬਿਠਾ ਕੇ ਇਕਾਂਤਵਾਸ ਕੇਂਦਰ ਲਈ ਰਵਾਨਾ ਹੋਈ। ਲੋਕ ਬੱਸ 'ਚ ਸਵਾਰ ਹੋਣ ਤੋਂ ਬਾਅਦ ਵੀ ਪ੍ਰਸ਼ਾਸਨ ਤੇ ਪੁਲਸ 'ਤੇ ਉਨ੍ਹਾਂ ਨੂੰ ਜ਼ਬਰਦਸਤੀ ਲਿਜਾਣ ਦੇ ਦੋਸ਼ ਲਾਉਂਦੇ ਰਹੇ। ਕਾਲੋਨੀ ਤੋਂ 3 ਬੱਸਾਂ 'ਚ ਇਨ੍ਹਾਂ ਲੋਕਾਂ ਨੂੰ ਭਰ ਕੇ ਭੇਜਿਆ ਗਿਆ।
ਟੁੱਟਿਆ ਲੋਕਾਂ ਦੇ ਸਬਰ ਦਾ ਬੰਨ੍ਹ੍
ਬਾਪੂਧਾਮ ਕਾਲੋਨੀ ਦੇ ਲੋਕਾਂ ਦੇ ਸਬਰ ਦਾ ਬੰਨ੍ਹ ਉਦੋਂ ਟੁੱਟ ਗਿਆ, ਜਦੋਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਪਰਦੀਪ ਛਾਬੜਾ ਉਨ੍ਹਾਂ ਦੀ ਸੁਧ ਲੈਣ ਲਈ ਕਾਲੋਨੀ 'ਚ ਪੁੱਜੇ। ਲੋਕਾਂ ਨੇ ਦੱਸਿਆ ਕਿ ਕਾਲੋਨੀ 'ਚ ਪ੍ਰਸ਼ਾਸਨ ਅਤੇ ਪੁਲਸ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਮਜਬੂਰ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਦੋਂ ਕਿ ਪੁਲਸ ਦੇ ਸਖਤ ਪਹਿਰੇ 'ਚ ਕਈ ਲੋਕ ਆਪਣੇ ਘਰਾਂ ਨੂੰ ਤਾਲਾ ਲਾ ਕੇ ਕਾਲੋਨੀ 'ਚੋਂ ਫਰਾਰ ਹੋ ਚੁੱਕੇ ਹਨ। ਪਰਦੀਪ ਛਾਬੜਾ ਨੇ ਦੱਸਿਆ ਕਿ ਕਾਲੋਨੀ ਵਾਸੀਆਂ ਦੇ ਹਾਲਾਤ ਸਹੀ ਨਹੀਂ ਹਨ, ਇਸ ਲਈ ਉਨ੍ਹਾਂ ਨੇ ਕਾਲੋਨੀ ਦੇ ਉਨ੍ਹਾਂ ਸਾਰੇ ਇਲਾਕਿਆਂ ਨੂੰ ਖੋਲ੍ਹਣ ਦੀ ਮੰਗ ਪ੍ਰਸ਼ਾਸਕ ਤੇ ਸਲਾਹਕਾਰ ਨੂੰ ਕੀਤੀ ਹੈ, ਜਿੱਥੇ ਕੋਈ ਕੋਰੋਨਾ ਦਾ ਕੇਸ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਗੱਲ ਲਈ ਉਨ੍ਹਾਂ ਨੂੰ ਪ੍ਰਸ਼ਾਸਨ ਨੂੰ 3 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।
ਲੁਧਿਆਣਾ 'ਚ ਦਿਲ ਕੰਬਾਊ ਵਾਰਦਾਤ, ਪਿਓ ਨੇ ਜਿਊਂਦਾ ਸਾੜਿਆ ਜਵਾਨ ਪੁੱਤ
NEXT STORY