ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸ਼ਰਾਬ ਪੀ ਕੇ ਆਪਣੇ ਮਾਤਾ-ਪਿਤਾ ਦੀ ਕੁੱਟ-ਮਾਰ ਕਰਨ 'ਤੇ ਪੁੱਤਰ ਖਿਲਾਫ ਥਾਣਾ ਸਿਟੀ 1 ਬਰਨਾਲਾ ਵਿਚ ਕੇਸ ਦਰਜ ਕੀਤਾ ਗਿਆ ਹੈ।
ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਸੀਮਾ ਰਾਣੀ ਵਾਸੀ ਬਰਨਾਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਪਿਛਲੀ 4 ਸਤੰਬਰ ਦੀ ਰਾਤ ਨੂੰ ਉਸ ਦਾ ਪੁੱਤਰ ਭੁਪੇਸ਼ ਗਰਗ ਵਾਸੀ ਬਰਨਾਲਾ ਘਰ ਆਇਆ ਤਾਂ ਮੁਦੱਈ ਨੇ ਉਸ ਨੂੰ ਹਰ ਰੋਜ਼ ਸ਼ਰਾਬ ਪੀਣ ਦਾ ਕਾਰਣ ਪੁੱਛਿਆ ਤਾਂ ਭੁਪੇਸ਼ ਗਰਗ ਨੇ ਆਪਣੀ ਮਾਤਾ ਦੇ ਥੱਪੜ ਮਾਰ ਦਿੱਤਾ। ਇਸ ਉਪਰੰਤ ਜਦੋਂ ਦੋਸ਼ੀ ਦਾ ਪਿਤਾ ਸੁਰਿੰਦਰ ਕੁਮਾਰ ਉਸਨੂੰ ਸਮਝਾਉਣ ਲੱਗਿਆ ਤਾਂ ਉਸ ਨੇ ਆਪਣੇ ਪਿਤਾ ਦੇ ਵੀ ਮੁੱਕੇ ਮਾਰੇ ਅਤੇ ਖਿੜਕੀ ਵਿਚ ਮੁੱਕਾ ਮਾਰਿਆ, ਜਿਸ ਕਾਰਣ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਟੁੱਟੇ ਹੋਏ ਸ਼ੀਸ਼ੇ ਦਾ ਇਕ ਟੁਕੜਾ ਚੁੱਕ ਕੇ ਉਸ ਨੇ ਆਪਣੀ ਮਾਤਾ ਦੇ ਮਾਰਿਆ ਜੋ ਉਸ ਦੀ ਮਾਤਾ ਦੇ ਹੱਥ 'ਤੇ ਜਾ ਲੱਗਿਆ, ਜਿਸ ਨੂੰ ਗੁਆਂਢੀਆਂ ਨੇ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ।
ਮੁਦੱਈ ਨੇ ਆਪਣੇ ਬਿਆਨ 'ਚ ਲਿਖਵਾਇਆ ਕਿ ਉਸ ਦਾ ਪੁੱਤਰ ਰੋਜ਼ਾਨਾ ਸ਼ਰਾਬ ਪੀ ਕੇ ਝਗੜਾ ਕਰਦਾ ਹੈ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਦੋਸ਼ੀ ਭੁਪੇਸ਼ ਗਰਗ ਉਕਤ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਪੁਲਸ ਐਕਸ਼ਨ ਮੂਡ 'ਚ, ਦੂਜੇ ਦਿਨ ਵੀ ਬਰਾਮਦ ਕੀਤੇ ਪਟਾਕੇ (ਤਸਵੀਰਾਂ)
NEXT STORY