ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਤੇਜ਼ ਰਫਤਾਰ ਕਾਰ ਵੱਲੋਂ ਟੱਕਰ ਮਾਰਨ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ।
ਥਾਣਾ ਧਨੌਲਾ ਦੇ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਮੁਦੱਈ ਅਮੀਰ ਖਾਨ ਵਾਸੀ ਗੁਰਬਖਸ਼ਪੁਰਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਪਿਛਲੀ 30 ਅਗਸਤ ਨੂੰ ਦੁਪਹਿਰ ਕਰੀਬ ਢਾਈ ਵਜੇ ਉਹ ਸੁਖਵਿੰਦਰ ਸਿੰਘ ਨਾਲ ਧਨੌਲਾ ਤੋਂ ਆਪਣਾ ਕੰਮਕਾਜ ਕਰ ਕੇ ਘਰ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਮੇਨ ਰੋਡ 'ਤੇ ਸੰਗਰੂਰ ਵੱਲੋਂ ਆਉਣ ਵਾਲੀ ਕ੍ਰਾਸਿੰਗ ਕ੍ਰਾਸ ਕਰਨ ਲੱਗੇ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਦੇ ਚਾਲਕ ਮਿੱਠੂ ਸਿੰਘ ਵਾਸੀ ਬਰਨਾਲਾ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੁਲਸ ਨੇ ਦੋਸ਼ੀ ਕਾਰ ਚਾਲਕ ਮਿੱਠੂ ਸਿੰਘ ਵਾਸੀ ਬਰਨਾਲਾ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਰਾਬ ਪੀ ਕੇ ਕੁੱਟੇ ਮਾਪੇ, ਪੁੱਤ ਖਿਲਾਫ ਪਰਚਾ
NEXT STORY