ਪਟਿਆਲਾ (ਇੰਦਰਜੀਤ ਬਕਸ਼ੀ) — ਪਟਿਆਲਾ 'ਚ ਕਿੰਨਰਾਂ ਦੇ ਦੋ ਧਿਰਾਂ ਵਿਚਾਲੇ ਝੜਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਕ ਧਿਰ ਨੇ ਦੂਜੀ ਧਿਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਦੂਜੀ ਧਿਰ ਦੇ ਲੋਕ ਉਨ੍ਹਾਂ ਦੇ ਇਲਾਕੇ ਦੇ ਨਹੀਂ ਹਨ ਤੇ ਹੀ ਉਹ ਕਿੰਨਰ ਹਨ, ਸਗੋਂ ਉਹ ਲੜਕੇ ਹਨ, ਜੋ ਕਿੰਨਰ ਦੇ ਰੂਪ 'ਚ ਲੋਕਾਂ ਕੋਲੋਂ ਵਧਾਈਆਂ ਵਸੂਲਦੇ ਹਨ। ਉਨ੍ਹਾਂ 'ਚੋਂ ਇਕ ਕਿੰਨਰ ਮਾਇਆ ਨੇ ਦੱਸਿਆ ਕਿ ਉਕਤ ਲੜਕਿਆਂ ਨੇ ਉਨ੍ਹਾਂ ਦੇ ਇਕ ਕਿੰਨਰ ਸਾਥੀ ਸ਼ੈਲੀ ਮਹੰਤ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਕਿੰਨਰ ਮਾਇਆ ਨੇ ਦੱਸਿਆ ਕਿ ਉਕਤ ਲੜਕੇ ਜੋ ਕਿੰਨਰ ਬਣ ਕੇ ਉਨ੍ਹਾਂ ਦੇ ਇਲਾਕੇ 'ਚ ਘੁੰਮਦੇ ਹਨ, ਉਨ੍ਹਾਂ ਨੇ ਪੁਲਸ ਦੇ ਸਾਹਮਣੇ ਮਾਇਆ ਦੇ ਸਾਥੀਆਂ 'ਤੇ ਹੱਥ ਚੁੱਕਿਆ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ।

ਸੂਤਰਾਂ ਮੁਤਾਬਕ ਪੁਲਸ ਨੇ ਦੋਨਾਂ ਕਿੰਨਰ ਪਾਰਟੀਆਂ ਨੂੰ ਥਾਣੇ 'ਚ ਬੰਦ ਕਰ ਦਿੱਤਾ ਹੈ ਤੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
250 ਨਸ਼ੀਲੀਆਂ ਗੋਲੀਆਂ ਸਣੇ 1 ਕਾਬੂ
NEXT STORY