ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਸਕੂਲੋਂ ਘਰ ਜਾਂਦੇ ਇਕ ਅਧਿਆਪਕ ਨੂੰ ਰਸਤੇ ਵਿਚ ਘੇਰ ਕੇ ਕੁੱਟ-ਮਾਰ ਕਰ ਕੇ ਧਮਕੀਆਂ ਦੇਣ ’ਤੇ ਕਾਰ ਸਵਾਰ ਤਿੰਨ ਵਿਅਕਤੀਆਂ ਵਿਰੁੱਧ ਥਾਣਾ ਸੰਦੌਡ਼ ਵਿਚ ਕੇਸ ਦਰਜ ਕੀਤਾ ਗਿਆ ਹੈ। ਥਾਣੇਦਾਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਵਾਸੀ ਫਿਰੋਜ਼ਪੁਰ ਕੁਠਾਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਢੱਡੇਵਾਡ਼ਾ ਵਿਚ ਬਤੌਰ ਅਧਿਆਪਕ ਲੱਗਿਆ ਹੋਇਆ ਹੈ। 6 ਅਕਤੂਬਰ ਨੂੰ ਦੁਪਹਿਰ ਕਰੀਬ 3 ਵਜੇ ਉਹ ਸਕੂਲ ਤੋਂ ਪਡ਼੍ਹਾ ਕੇ ਆਪਣੇ ਮੋਟਰਸਾਈਕਲ ’ਤੇ ਪਿੰਡ ਕੁਠਾਲੇ ਨੂੰ ਜਾ ਰਿਹਾ ਸੀ। ਜਦੋਂ ਉਹ ਬੁੱਕਣਵਾਲ ਠੇਕੇ ਦੇ ਨੇਡ਼ੇ ਪੁੱਜਿਆ ਤਾਂ ਪਿੱਛੋਂ ਇਕ ਕਾਰ ਵਿਚ ਸਵਾਰ ਤਿੰਨ ਨੌਜਵਾਨਾਂ ਜਸਵੀਰ ਸਿੰਘ ਵਾਸੀ ਮਾਣਕੀ, ਹਰਜੀਤ ਸਿੰਘ ਅਤੇ ਦਲਵੀਰ ਸਿੰਘ ਵਾਸੀ ਕਲਿਆਣ ਨੇ ਆ ਕੇ ਉਸਨੂੰ ਰੋਕ ਲਿਆ ਅਤੇ 60 ਹਜ਼ਾਰ ਰੁਪਏ ਮੰਗਣ ਲੱਗੇ। ਇੰਨਾ ਕਹਿ ਕੇ ਕੁੱਟ-ਮਾਰ ਕਰਨ ਲੱਗੇ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਪਿੰਡ ਬਾਲੀਅਾਂ ਦੇ ਖਸਤਾਹਾਲ ਸਕੂਲ ਨੂੰ ਮਿਲੇਗੀ ਨਵੀਂ ਇਮਾਰਤ
NEXT STORY