ਰਾਜਪੁਰਾ (ਮਸਤਾਨਾ): ਥਾਣਾ ਸਦਰ ਪੁਲਸ ਵਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ 'ਚ ਭੁੱਕੀ ਤੇ ਅਫੀਮ ਸਣੇ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਸ਼ਰਨਜੀਤ ਸਿੰਘ ਸਮੇਤ ਪੁਲਸ ਫੋਰਸ ਪਿੰਡ ਨਲਾਸ ਰੋਡ 'ਤੇ ਨਾਕਾਬੰਦੀ ਦੌਰਾਨ ਸੂਚਨਾ ਮਿਲੀ ਕਿ ਮੰਗਲ ਸਿੰਘ ਵਾਸੀ ਰਾਜਪੁਰਾ ਅਤੇ ਰਮਨ ਵਾਸੀ ਪਿੰਡ ਭਟੇੜੀ ਦੋਵੇਂ ਨਸ਼ੇ ਦਾ ਸਮਾਨ ਵੇਚਣ ਦਾ ਕੰਮ ਕਰਦੇ ਹਨ, ਇਸ ਸੂਚਨਾ ਦੇ ਆਧਾਰ 'ਤੇ ਉਕਤ ਪੁਲਸ ਅਧਿਕਾਰੀ ਨੇ ਸਮੇਤ ਪੁਲਸ ਫੋਰਸ ਦੋਵਾਂ ਵਿਅਕਤੀਆਂ ਨੂੰ ਕਾਬੂ ਕਰਕੇ ਜਦੋਂ ਦੋਵਾਂ ਦੀ ਤਲਾਸ਼ੀ ਲਈ ਤਾਂ ਦੋਵਾਂ ਕੋਲੋਂ ਸਾਢੇ ਬਾਰਾਂ ਕਿਲੋ ਭੁੱਕੀ ਅਤੇ 600 ਗ੍ਰਾਫ ਅਫੀਮ ਬਰਾਮਦ ਹੋਈ। ਪੁਲਸ ਨੇ ਉਕਤ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਮੋਗਾ ਦਾ ਇਹ ਬੱਚਾ ਮਿੰਟਾਂ 'ਚ ਬਣਾ ਲੈਂਦਾ ਹੈ ਪੇਂਟਿੰਗ, ਹੁਨਰ ਦੇਖ ਖਿਲੇ ਕਈ ਲੋਕ (ਤਸਵੀਰਾਂ)
NEXT STORY