ਬਟਾਲਾ(ਸਾਹਿਲ, ਯੋਗੀ)- ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ ਹੈਰੋਇਨ ਅਤੇ ਡਰੱਗ ਮਨੀ ਸਮੇਤ 5 ਜਣਿਆਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕੀਤੇ ਜਾਣ ਦੀਆਂ ਖਬਰਾਂ ਮਿਲੀਆਂ ਹਨ। ਇਸ ਸਬੰਧੀ ਪੁਲਸ ਕੋਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਥਾਣਾ ਕਾਦੀਆਂ ਦੇ ਏ.ਐੱਸ.ਆਈ ਸੁਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਬਾਨੂੰ ਉਰਫ ਘੱਗੀ ਵਾਸੀ ਧਰਮਪੁਰਾ ਮੁਹੱਲਾ ਕਾਦੀਆਂ ਨੂੰ ਰੈੱਸਟ ਹਾਊਸ ਫਾਟਕ ਭੰਗਵਾਂ ਰੋਡ ਤੋਂ 3 ਗ੍ਰਾਮ, ਥਾਣਾ ਰੰਗੜ ਨੰਗਲ ਦੇ ਏ.ਐੱਸ.ਆਈ ਹਰਪਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਡਰੇਨ ਦੀ ਪੱਟੜੀ ਤੋਂ ਹਰਪ੍ਰੀਤ ਸਿੰਘ ਉਰਫ ਸੋਬਾ ਵਾਸੀ ਵੈਰੋਨੰਗਲ ਨੂੰ 5.85 ਗ੍ਰਾਮ, ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਆਈ ਕੈਲਾਸ਼ ਚੰਦਰ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਧੁੱਸੀ ਬੰਨ੍ਹ ਪਿੰਡ ਵੈਰੋਕੇ ਨੇੜਿਓਂ ਪਰਮਜੀਤ ਮਸੀਹ ਉਰਫ ਪੰਮਾ ਮਸੀਹ ਵਾਸੀ ਪਿੰਡ ਰੱਤਾ ਨੂੰ 5 ਗ੍ਰਾਮ ਹੈਰੋਇਨ ਤੇ 600 ਰੁਪਏ ਡਰੱਗ ਮਨੀ ਇਕ ਓਪੋ ਕੰਪਨੀ ਦਾ ਮੋਬਾਈਲ ਫੋਨ ਅਤੇ ਥਾਣਾ ਘਣੀਏ ਕੇ ਬਾਂਗਰ ਦੇ ਐੱਸ.ਆਈ ਜਤਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕਾਦਰਾਂਬਾਦ ਦੇ ਪੁਲ ਸੂਆ ਤੋਂ ਹੀਰੋ ਮੈਸਟਰੋ ਸਕੂਟਰੀ ਨੰ.ਪੀ.ਬੀ.06ਏ.ਬੀ.7859 ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਮਨਪ੍ਰੀਤ ਸਿੰਘ ਉਰਫ ਮੰਨੂੰ ਅਤੇ ਤਲਵਿੰਦਰ ਕੁਮਾਰ ਉਰਫ ਕਾਕਾ ਦੋਵੇਂ ਵਾਸੀ ਪਿੰਡ ਜਾਂਗਲਾ ਨੂੰ ਕੁਲ 9 ਗ੍ਰਾਮ ਹੈਰੋਇਨ ਤੇ 900 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਕੇ ਸਕੂਟਰੀ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਮੁਤਾਬਕ ਉਕਤ ਸਾਰਿਆਂ ਖਿਲਾਫ ਇਨ੍ਹਾਂ ਨਾਲ ਸਬੰਧਤ ਉਪਰੋਕਤ ਵੱਖ-ਵੱਖ ਥਾਣਿਆਂ ਵਿਚ ਅਲੱਗ-ਅਲੱਗ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ-ਤਰਨਤਾਰਨ ਜ਼ਿਮਨੀ ਚੋਣ ਤੋਂ ਸਿਆਸਤ 'ਚ ਵੱਡਾ ਭੁਚਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਦਿੱਤਿਆ ਉੱਪਲ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਸੰਭਾਲਿਆ ਆਹੁਦਾ
NEXT STORY