ਭਗਤਾ ਭਾਈ (ਢਿੱਲੋਂ) : ਨੇੜਲੇ ਪਿੰਡ ਜਲਾਲ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਦੀ ਲਾਸ਼ ਛੱਪੜ ਵਿੱਚ ਤੈਰਦੀ ਵੇਖੀ ਗਈ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪੁੱਤਰ ਬੁੱਧ ਸਿੰਘ (20) ਰਾਤ ਕਰੀਬ 8 ਵਜੇ ਘਰੋਂ ਗਿਆ ਤੇ ਫਿਰ ਵਾਪਸ ਨਹੀਂ ਆਇਆ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਸਰਬਜੀਤ ਸਿੰਘ ਉਰਫ ਚੰਬਾ ਰਾਤ ਕਰੀਬ 8 ਵਜੇ ਆਪਣੇ ਦੋਸਤਾਂ ਨਾਲ ਘਰੋਂ ਗਿਆ ਪਰ ਵਾਪਸ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਅਸੀਂ ਉਸ ਦੇ ਫੋਨ 'ਤੇ ਵਾਰ-ਵਾਰ ਸੰਪਰਕ ਕੀਤਾ ਪਰ ਉਸ ਦਾ ਫੋਨ ਬੰਦ ਆ ਰਿਹਾ ਸੀ। ਉਸ ਤੋਂ ਬਾਅਦ ਅਸੀਂ ਅੱਜ ਸਾਰਾ ਦਿਨ ਉਸ ਦੀ ਭਾਲ਼ ਕਰਦੇ ਰਹੇ। ਦੇਰ ਸ਼ਾਮ ਉਸ ਦੀ ਲਾਸ਼ ਬਾਬਾ ਮਾਧੋ ਨਾਥ ਦੀ ਜਗ੍ਹਾ ਕੋਲੋਂ ਛੱਪੜ 'ਚੋਂ ਮਿਲੀ। ਇਸ ਮੌਕੇ ਪਹੁੰਚੇ ਥਾਣਾ ਦਿਆਲਪੁਰਾ ਭਾਈਕਾ ਦੇ ਇੰਚਾਰਜ ਗਨੇਸ਼ਵਰ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸ਼ਮਸ਼ਾਨਘਾਟ 'ਚ ਹੋਣ ਜਾ ਰਿਹਾ ਸੀ ਅੰਤਿਮ ਸੰਸਕਾਰ, ਪੁਲਸ ਚੁੱਕ ਕੇ ਲੈ ਗਈ Dead Body
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
CM ਮਾਨ ਜਰਮਨੀ ਵਿਖੇ ‘ਇੰਟਰਨੈਸ਼ਨਲ ਟਰੇਡ ਫੇਅਰ’ ’ਚ ਹੋਏ ਸ਼ਾਮਲ, ਟਵੀਟ ਕਰ ਆਖੀ ਅਹਿਮ ਗੱਲ
NEXT STORY