ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਸ਼ਹਿਰ ਵਿਚ ਮੁਲਤਾਨੀ ਗੇਟ ਦੇ ਕੋਲ ਰੇਲਵੇ ਸਟੇਸ਼ਨ ਵੱਲ ਜਾਂਦੀ ਸੜਕ ਟੁੱਟੀ ਪਈ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ ਵੱਖ-ਵੱਖ ਸੰਗਠਨਾਂ ਨੂੰ ਐੱਨ. ਜੀ. ਓ. ਜਿੰਮੀ ਮਨਚੰਦਾ, ਰਮਨ ਨਰੂਲਾ, ਨਛੱਤਰ ਸਿੰਘ, ਰਾਜੇਸ਼ ਸੇਠੀ, ਸੰਦੀਪ ਹਾਂਡਾ, ਸਤਪਾਲ, ਸੁਰੇਸ਼ ਕੁਮਾਰ ਅਤੇ ਵਿਪਨ ਕੱਕੜ ਆਦਿ ਨੇ ਦੱਸਿਆ ਕਿ ਬਾਰਿਸ਼ ਹੋਣ 'ਤੇ ਇਸ ਸੜਕ 'ਤੇ ਚਿੱਕੜ ਭਰ ਜਾਂਦਾ ਹੈ ਤੇ ਲੋਕ ਆਉਂਦੇ-ਜਾਂਦੇ ਡਿੱਗਦੇ ਅਤੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਪੰਜਾਬ ਫਿਰੋਜ਼ਪੁਰ ਦੇ ਨਾਲ ਲੱਗਾ ਪਿੱਛੜਾ ਸ਼ਬਦ ਹਟਾਉਣ 'ਤੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਤੇ ਗਲੀਆਂ ਬਣਾਉਣ ਦੇ ਦਾਅਵੇ ਕਰ ਰਹੇ ਹਨ ਅਤੇ ਦੂਸਰੇ ਪਾਸੇ ਮੁਲਤਾਨੀ ਗੇਟ ਫਿਰੋਜ਼ਪੁਰ ਸ਼ਹਿਰ ਦੇ ਬਾਹਰ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਟੁੱਟੀ ਸੜਕ ਮੁੱਖ ਮੰਤਰੀ ਤੇ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਦਾ ਅਕਸ ਖਰਾਬ ਕਰ ਰਹੀ ਹੈ। ਐੱਨ. ਜੀ. ਓਜ਼ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਕੁੰਭਕਰਨ ਦੀ ਨੀਂਦ ਸੌਂ ਰਹੇ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਨੂੰ ਜਗਾਇਆ ਜਾਵੇ ਤੇ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਪਹਿਲ ਦੇ ਆਧਾਰ 'ਤੇ ਬਣਾਈਆਂ ਜਾਣ।
ਹਰ ਹਰ ਮਹਾਦੇਵ ਸੇਵਾਦਲ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫਤ ਚੈੱਕ-ਅੱਪ ਕੈਂਪ
NEXT STORY