ਭਵਾਨੀਗੜ੍ਹ (ਕਾਂਸਲ) :- ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਬੀਤੇ ਦਿਨੀਂ ਮੀਂਹ ਦੌਰਾਨ ਇਕ ਗਰੀਬ ਅਪਾਹਿਜ ਮਜ਼ਦੂਰ ਦੇ ਘਰ ਦੀ ਛੱਤ ਡਿੱਗ ਗਈ ਸੀ। ਇਸ ਸਬੰਧੀ ਪਰਿਵਾਰ ਦੀ ਮਦਦ ਲਈ ਅੱਗੇ ਆਏ ਸਥਾਨਕ ਸ਼ਹਿਰ ਦੇ ਕਾਰੋਬਾਰੀਆਂ ਦੇ ਇਕ ਸਮੂਹ ਵੱਲੋਂ ਪਰਿਵਾਰ ਮੁੜ ਆਪਣਾ ਆਸ਼ੀਆਨਾ ਖੜਾ ਕਰਨ ਲਈ ਇਕ ਲੱਖ ਇਕ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਪਿੰਡ ਭੱਟੀਵਾਲ ਕਲਾਂ ਵਿਖੇ ਉਕਤ ਗਰੀਬ ਅਪਾਹਿਜ ਮਜ਼ਦੂਰ ਮੋਹਨ ਸਿੰਘ ਦੇ ਘਰ ਪਹੁੰਚੇ ਵੱਖ ਵੱਖ ਟ੍ਰੇਡਾਂ ਨਾਲ ਜੁੜੇ ਕਾਰੋਬਾਰੀਆਂ ਦੇ ਸਮੂਹ ਜਿਨ੍ਹਾਂ ’ਚ ਨਰਿੰਦਰ ਮਿੱਤਲ ਸ਼ੈਲੀ, ਭਗਵੰਤ ਸਿੰਘ ਖਰੇ, ਅੰਗਰੇਜ਼ ਸਿੰਘ, ਡਾ. ਸੋਨੀ ਸ਼ਰਮਾਂ, ਯੋਗੇਸ਼ ਸ਼ਰਮਾ, ਮਾਸਟਰ ਰਾਜਵੀਰ ਸਿੰਘ ਤੇ ਸਚਿਨ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਉਕਤ ਪਰਿਵਾਰ ਦੇ ਘਰ ਦੀ ਛੱਤ ਡਿੱਗ ਜਾਣ ਤੇ ਪਰਿਵਾਰ ਦੀ ਹਾਲਤ ਅਤਿ ਤਰਸਯੋਗ ਹੋਣ ਸਬੰਧੀ ਪਤਾ ਚੱਲਿਆ ਤਾਂ ਉਨ੍ਹਾਂ ਵੱਲੋਂ ਆਪਣੇ ਤੌਰ ’ਤੇ ਇਕੱਠੀ ਕੀਤੀ 1 ਲੱਖ 1 ਹਜ਼ਾਰ ਰੁਪਏ ਦੀ ਰਾਸ਼ੀ ਪਰਿਵਾਰ ਨੂੰ ਆਪਣਾ ਘਰ ਮੁੜ ਬਣਾਉਣ ਲਈ ਇੱਟਾਂ, ਸੀਮਿੰਟ ਤੇ ਹੋਰ ਮਟੀਰੀਅਲ ਖਰੀਦਣ ਲਈ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਅਸਲਾ ਘਰ 'ਚ ਬੰਦੂਕ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ, ਹੋਮਗਾਰਡ ਦੀ ਹੋ ਗਈ ਮੌਤ, 2 ਮਹੀਨੇ ਬਾਅਦ ਹੋਣਾ ਸੀ ਰਿਟਾਇਰ
ਉਨ੍ਹਾਂ ਦੱਸਿਆ ਕਿ ਇਸ ਗਰੀਬ ਪਰਿਵਾਰ ਦਾ ਮੁਖੀ ਮੋਹਨ ਸਿੰਘ ਪਹਿਲਾਂ ਹੀ ਬਿਜਲੀ ਦਾ ਕਰੰਟ ਲੱਗਣ ਕਾਰਨ ਆਪਣੀ ਇਕ ਬਾਂਹ ਗੁਵਾ ਲੈਣ ਕਾਰਨ ਅਪਾਹਿਜ ਹੋ ਗਿਆ ਸੀ ਤੇ ਫਿਰ ਵੀ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਹੈ।
ਇਸ ਮੌਕੇ ਗਰੀਬ ਮਜ਼ਦੂਰ ਮੋਹਨ ਸਿੰਘ ਨੇ ਇਨ੍ਹਾਂ ਕਾਰੋਬਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਘਰ ਦੀ ਛੱਤ ਡਿੱਗ ਜਾਣ ਤੋਂ ਬਾਅਦ ਉਸ ਦਾ ਪਰਿਵਾਰ ਹੁਣ ਡਰ ਕਾਰਨ ਰਾਤ ਸਮੇਂ ਖੁੱਲੇ ਅਸਮਾਨ ਹੇਠ ਹੀ ਸੋਣ ਲਈ ਮਜ਼ਬੂਰ ਸੀ ਤੇ ਹੁਣ ਮੁਸੀਬਤ ਦੀ ਇਸ ਘੜੀ ’ਚ ਮਸੀਹਾ ਬਣ ਕੇ ਆਏ ਇਨ੍ਹਾਂ ਵਿਅਕਤੀਆਂ ਦੀ ਮਦਦ ਨਾਲ ਉਸ ਦੇ ਪਰਿਵਾਰ ਦੇ ਸਿਰ ਉਪਰ ਮੁੜ ਛੱਤ ਹੋਵੇਗੀ ਤੇ ਉਸ ਦੇ ਬੱਚੇ ਕਮਰੇ ਅੰਦਰ ਆਰਾਮ ਤੇ ਚੈਨ ਦੀ ਨੀਂਦ ਸੌਂ ਸਕਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਦੀਪ ਸ਼ਰਮਾਂ ਗੋਗੀ ਸਮੇਤ ਕਈ ਹੋਰ ਮੈਂਬਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਹੈਰਾਨੀਜਨਕ ਮਾਮਲਾ : ਖੇਤਾਂ 'ਚ ਕੰਮ ਕਰਦੇ ਬੰਦੇ ਦੇ ਲੜਨ ਤੋਂ ਬਾਅਦ ਮਰ ਗਿਆ ਸੱਪ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਰਾਨੀਜਨਕ ਮਾਮਲਾ : ਖੇਤਾਂ 'ਚ ਕੰਮ ਕਰਦੇ ਬੰਦੇ ਦੇ ਲੜਨ ਤੋਂ ਬਾਅਦ ਮਰ ਗਿਆ ਸੱਪ
NEXT STORY