ਪਟਿਆਲਾ (ਇੰਦਰ): ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਨੌਜਵਾਨਾਂ ਨੂੰ ਮੁਫ਼ਤ ਵਿਚ ਦਿੱਤਾ ਜਾਣ ਵਾਲਾ ਮੋਬਾਇਲ ਫੋਨ ਪਿਛਲੇ 3 ਸਾਲਾਂ ਤੋਂ 'ਰੇਂਜ' ਹੀ ਨਹੀਂ ਫੜ ਰਿਹਾ। 23 ਦਸੰਬਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਮੋਬਾਇਲ ਦੀ ਖਾਸੀਅਤ ਦੇ ਨਾਲ-ਨਾਲ 26 ਜਨਵਰੀ ਨੂੰ ਇਹ ਹਰ ਹਾਲਤ ਵਿਚ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਐਲਾਨ ਤੋਂ ਮੁੱਕਰ ਗਏ। 26 ਜਨਵਰੀ ਨਿਕਲ ਜਾਣ ਤੋਂ ਬਾਅਦ ਨੌਜਵਾਨਾਂ ਨੂੰ ਮਿਲਣ ਵਾਲਾ ਮੋਬਾਇਲ ਫੋਨ 'ਆਊਟ ਆਫ ਰੇਂਜ' ਹੋ ਗਿਆ ਹੈ।
ਜਾਣਕਾਰੀ ਅਨੁਸਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਮੁਫ਼ਤ ਮੋਬਾਇਲ ਫੋਨ ਦੇਵੇਗੀ। ਨੌਜਵਾਨਾਂ ਨੇ ਧੜਾ-ਧੜ ਅਪਲਾਈ ਕੀਤਾ ਸੀ। ਨੌਜਵਾਨਾਂ ਨੇ ਚੋਣਾਂ ਦੌਰਾਨ ਮੋਬਾਇਲ ਫੋਨ ਲੈਣ ਦੀ ਚਾਹਤ ਵਿਚ ਕਾਂਗਰਸ ਨੂੰ ਪੂਰਾ ਸਮਰਥਨ ਵੀ ਦਿੱਤਾ ਸੀ। ਨੌਜਵਾਨ ਫੋਨ ਅਪਲਾਈ ਕਰਨ ਦੀਆਂ ਪਿਛਲੇ ਤਿੰਨ ਸਾਲਾਂ ਤੋਂ ਰਸੀਦ ਤੱਕ ਸੰਭਾਲੀ ਬੈਠੇ ਹਨ। ਫੋਨ ਦੀ ਉਡੀਕ ਕਰ ਰਹੇ ਹਨ। ਪੰਜਾਬ ਦੇ ਨੌਜਵਾਨਾਂ ਦੀ 'ਰੇਂਜ' ਵਿਚ ਕਾਂਗਰਸ ਦਾ ਇਹ ਮੁਫ਼ਤ ਮੋਬਾਇਲ ਆ ਹੀ ਨਹੀਂ ਰਿਹਾ ਹੈ।
ਬਸੰਤ ਪੰਚਮੀ ’ਤੇ ਫਿਰੋਜ਼ਪੁਰੀਆਂ ਨੇ ਕੀਤੀਆਂ ‘ਘੈਂਟ ਤਿਆਰੀਆਂ’ (ਵੀਡੀਓ)
NEXT STORY