ਨਾਭਾ (ਜਗਨਾਰ): ਕੈਪਟਨ ਸਰਕਾਰ ਵਲੋਂ ਨਵੇਂ ਸਾਲ ਤੋਂ ਬਿਜਲੀ ਦਰਾਂ 'ਚ ਵਾਧਾ ਕਰਕੇ ਸੂਬੇ ਦੀ ਜਨਤਾ ਨੂੰ ਝਟਕਾ ਦੇ ਦਿੱਤਾ ਹੈ, ਜਿਸ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਵਲੋਂ 7 ਜਨਵਰੀ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਕੀਤੇ ਜਾ ਰਹੇ ਘਿਰਾਓ ਮੌਕੇ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਪੁੱਜਕੇ ਮਹਿੰਗੀ ਬਿਜਲੀ ਦਾ ਵਿਰੋਧ ਕਰਨਾ ਚਾਹੀਦਾ ਹੈ।|ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਿਧਾਨ ਸਭਾ ਹਲਕਾ ਨਾਭਾ ਦੇ ਆਗੂ ਅਤੇ ਯੂਥ ਵਿੰਗ ਜ਼ਿਲਾ ਪਟਿਆਲਾ ਦੇ ਪ੍ਰਧਾਨ ਜੱਸੀ ਸੋਹੀਆਂਵਾਲਾ ਨੇ ਪਿੰਡ ਛੀਟਾਂਵਾਲਾ ਵਿਖੇ ਯੂਥ ਵਿੰਗ ਜ਼ਿਲਾ ਪਟਿਆਲਾ ਦੇ ਜੁਆਇੰਟ ਸਕੱਤਰ ਗੁਰਲਾਲ ਸਿੰਘ ਮੱਲੀ ਦੀ ਪ੍ਰਧਾਨਗੀ ਹੇਠ ਹੋਈ ਵਲੰਟੀਅਰਾਂ ਦੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ| ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਸਮਾਨ ਨੂੰ ਛੂਹ ਰਹੇ ਬਿਜਲੀ ਦੇ ਰੇਟਾਂ ਤੋਂ ਅੱਜ ਸੂਬੇ ਦੇ ਲੋਕ ਪੂਰੀ ਤਰ੍ਹਾਂ ਦੁਖੀ ਹਨ ਪਰ ਕੈਪਟਨ ਸਰਕਾਰ ਦਿਨੋਂ-ਦਿਨ ਬਿਜਲੀ ਦੀਆਂ ਦਰਾਂ ਵਧਾ ਕੇ ਸੂਬੇ ਦੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਬਿਜਲੀ ਉਤਪਾਦਨ 'ਚ ਸਰਪਲੱਸ ਸੂਬਾ ਹੈ ਪਰ ਸਭ ਤੋਂ ਵੱਧ ਮਹਿੰਗੀ ਪੰਜਾਬ 'ਚ ਹੈ।
ਦੂਜੇ ਪਾਸੇ ਦਿੱਲੀ ਜੋ ਕਿ ਇੱਕ ਯੂਨਿਟ ਬਿਜਲੀ ਪੈਦਾ ਨਹੀਂ ਕਰਦੀ ਪਰ ਉੱਥੋਂ ਦੀ ਕੇਜਰੀਵਾਲ ਸਰਕਾਰ ਹੋਣ ਕਰਕੇ 22 ਲੱਖ ਪਰਿਵਾਰਾਂ ਦਾ ਜੀਰੋ ਰੁਪਏ ਬਿਜਲੀ ਦਾ ਬਿਲ ਆ ਰਿਹਾ ਹੈ।ਸ. ਜੱਸੀ ਨੇ ਪੰਜਾਬ ਦੇ ਲੋਕਾਂ ਨੂੰ 7 ਜਨਵਰੀ ਨੂੰ ਚੰਗੀਗੜ੍ਹ•ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ।|ਇਸ ਮੌਕੇ ਵੱਡੀ ਗਿਣਤੀ 'ਚ ਆਪ ਵਰਕਰ ਮੌਜੂਦ ਸਨ।
ਸਹੁਰੇ ਨੇ ਗੋਲੀ ਮਾਰ ਕੇ ਕਤਲ ਕੀਤੀ ਨੂੰਹ, ਭਰਾ ਨੇ ਸਸਕਾਰ ਮੌਕੇ ਸ਼ਮਸ਼ਾਨਘਾਟ 'ਚ ਦਾਗੇ ਫਾਇਰ
NEXT STORY