ਲੁਧਿਆਣਾ (ਸੈਣੀ) : ਲੁਧਿਆਣਾ ਪੁਲਸ ਨੇ ਸਿਧਾਰਥ ਨਾਂ ਦੇ ਇਕ ਵਿਅਕਤੀ ਨੂੰ ਸ਼ਹਿਰ ਦੇ ਕਈ ਢਾਬਿਆਂ ਨੂੰ ਠੱਗਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਉਹ ਹੁਣ ਤੱਕ 65 ਢਾਬਿਆਂ ਦੇ ਮਾਲਕਾਂ ਨੂੰ 4 ਲੱਖ ਤੋਂ ਵੱਧ ਦਾ ਚੂਨਾ ਲਾ ਚੁੱਕਾ ਹੈ। ਦੋਸ਼ੀ ਤੋਂ ਜ਼ੋਮੈਟੋ ਕੰਪਨੀ ਦਾ ਨਕਲੀ ਆਈ. ਕਾਰਡ, ਟੀ-ਸ਼ਰਟ, ਮੋਬਾਇਲ ਫ਼ੋਨ ਅਤੇ ਇਕ ਐਕਟਿਵਾ ਬਰਾਮਦ ਹੋਈ ਹੈ। ਉਹ ਖ਼ੁਦ ਨੂੰ ਜ਼ੋਮੈਟੋ ਦਾ ਏਜੰਟ ਦੱਸ ਕੇ ਢਾਬਾ ਮਾਲਕਾਂ ਕੋਲ ਜਾਂਦਾ ਸੀ ਤੇ ਉਨ੍ਹਾਂ ਤੋਂ ਨਕਲੀ ਯੂ.ਪੀ.ਆਈ. ਰਾਹੀਂ ਪੈਸੇ ਠੱਗਦਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ
ਦੋਸ਼ੀ ਖ਼ਿਲਾਫ਼ 2020 'ਚ ਵੀ ਇਕ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ ਜਿਸ 'ਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਪਰ ਉਸ ਨੇ ਦੁਬਾਰਾ ਲੁਧਿਆਣਾ ਦੇ ਢਾਬਾ ਮਾਲਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਸੀ। ਸਾਈਬਰ ਪੁਲਸ ਦੀ ਮਦਦ ਨਾਲ ਲੁਧਿਆਣਾ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਤੱਕ ਉਹ 65 ਢਾਬਾ ਮਾਲਕਾਂ ਤੋਂ 4 ਲੱਖ ਤੋਂ ਵੱਧ ਠੱਗ ਚੁੱਕਾ ਹੈ।
ਇਸ ਬਾਰੇ ਲੁਧਿਆਣਾ ਦੇ ਏ.ਡੀ.ਸੀ.ਪੀ. ਸਮੀਰ ਵਰਮਾ ਨੇ ਦੱਸਿਆ ਕਿ ਦੋਸ਼ੀ ਦੇ ਖਾਤਿਆਂ ਦੀ ਚੈੱਕਿੰਗ ਕਰਨ 'ਤੇ ਉਸ ਦੇ 3 ਖਾਤਿਆਂ 'ਚੋਂ ਲਗਭਗ 11 ਲੱਖ ਦਾ ਲੈਣਦੇਣ ਹੋਇਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੁਲਚਾ ਵਿਵਾਦ 'ਤੇ ਮੀਤ ਹੇਅਰ ਦਾ ਵੱਡਾ ਬਿਆਨ, ਬਿਕਰਮ ਮਜੀਠੀਆ ਨੂੰ ਕੀਤਾ ਚੈਲੰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ, ਜਦੋਂ ਸੁਸਾਈਟ ਨੋਟ ਦੇਖਿਆ ਤਾਂ ਭੈਣ ਦਾ ਉੱਡੇ ਹੋਸ਼
NEXT STORY