ਭਵਾਨੀਗੜ੍ਹ(ਕਾਂਸਲ): ਸਥਾਨਕ ਪੁਲਸ ਵੱਲੋਂ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਵਿਦੇਸ਼ ਭੇਜਣ ਦੇ ਨਾਮ 'ਤੇ 17 ਲੱਖ 92 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕਬੂਤਰਬਾਜ਼ ਪਤੀ-ਪਤਨੀ ਸਮੇਤ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਫੱਗੂਵਾਲਾ ਨੇ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਮੁੰਡਾ ਹਰਮਨਦੀਪ ਸਿੰਘ ਵਿਦੇਸ਼ ਜਾਣ ਦਾ ਚਾਹਵਾਨ ਸੀ। ਜਿਸ ਸਬੰਧੀ ਉਨ੍ਹਾਂ ਵੱਲੋਂ ਰੁਦਰਾਖਸ ਗਰੁੱਪ ਮੋਹਾਲੀ ਦਾ ਇਕ ਇਸ਼ਤਿਹਾਰ ਦੇਖ ਕੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ।
ਜਿਸ ਤੋਂ ਬਾਅਦ ਉਹ ਉਨ੍ਹਾਂ ਦੇ ਮੋਹਾਲੀ ਸਥਿਤ ਦਫ਼ਤਰ ਵਿਖੇ ਗਏ ਜਿਥੇ ਉਹ ਰੁਦਰਾਖਸ ਗਰੁੱਪ ਦੇ ਮਾਲਕ ਰਾਕੇਸ਼ ਕੁਮਾਰ ਰਿਖੀ ਪੁੱਤਰ ਦੇਸ਼ ਰਾਜ ਅਤੇ ਮੈਨੇਜਿੰਗ ਡਾਇਰੈਕਟਰ ਪ੍ਰਭਾ ਰਿਖੀ ਪਤਨੀ ਰਾਕੇਸ਼ ਕੁਮਾਰ ਤੇ ਲੀਗਲ ਐਡਵਾਇਜਰ ਮਨਰਾਜ ਸੰਧੂ ਨੂੰ ਮਿਲੇ। ਜਿਨ੍ਹਾਂ ਵੱਲੋਂ ਕਥਿਤ ਤੌਰ ‘ਤੇ ਉਸ ਦੇ ਮੁੰਡੇ ਹਰਮਨਦੀਪ ਸਿੰਘ ਨੂੰ ਕੈਨੇਡਾ ਦੇਸ਼ ਵਿਚ ਵਰਕ ਪਰਮਿੰਟ ਅਤੇ ਵੀਜਾ ਲਗਵਾ ਕੇ ਦੇਣ ਦਾ ਭਰੋਸਾ ਦਿੱਤਾ ਅਤੇ ਉਸ ਤੋਂ ਇਸ ਕੰਮ ਲਈ 17 ਲੱਖ 92 ਹਜ਼ਾਰ ਰੁਪੈ ਦੀ ਮੰਗ ਕੀਤੀ। ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਵੱਖ-ਵੱਖ ਮਿਤੀਆਂ ਨੂੰ ਆਪਣੇ ਬੈਂਕ ਖਾਤੇ ਦੇ ਚੈਕਾਂ ਰਾਹੀਂ ਇਨ੍ਹਾਂ ਨੂੰ ਇਸ ਰਾਸ਼ੀ ਦੀ ਅਦਾਇਗੀ ਕੀਤੀ ਗਈ ਅਤੇ ਉਕਤ ਗਰੁੱਪ ਵੱਲੋਂ ਇਨ੍ਹਾਂ ਨਾਲ ਕੀਤੇ ਗਏ ਇਕ ਐਗਰੀਮੈਂਟ ਰਾਹੀ ਇਨ੍ਹਾਂ ਦੇ ਮੁੰਡੇ ਨੂੰ ਤਿੰਨ ਮਹੀਨਿਆਂ ਦੇ ਸਮੇਂ ਅੰਦਰ ਕੈਨੇਡਾ ਭੇਜਣ ਦਾ ਟਾਇਮ ਦਿੱਤਾ ਗਿਆ।
ਤਿੰਨ ਮਹੀਨੇ ਦਾਂ ਸਮਾਂ ਬੀਤ ਜਾਣ ’ਤੇ ਜਦੋਂ ਗਰੁੱਪ ਵੱਲੋਂ ਉਨ੍ਹਾਂ ਦੇ ਲੜਕੇ ਨੂੰ ਕੈਨੇਡਾ ਨਹੀਂ ਭੇਜਿਆਂ ਗਿਆ ਤਾਂ ਇਨ੍ਹਾਂ ਵੱਲੋਂ ਫੋਨ ਕਰਨ ‘ਤੇ ਅਤੇ ਇਨ੍ਹਾਂ ਨੂੰ ਦਫ਼ਤਰ ਜਾ ਕੇ ਮਿਲਣ ’ਤੇ ਇਹ ਸ਼ਿਕਾਇਤ ਕਰਤਾ ਨੂੰ ਝੂਠੀ ਤਸੱਲੀ ਦੇ ਕੇ ਲਾਅਰੇ ਲਗਾਉਂਦੇ ਰਹੇ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਗਰੁੱਪ ਦੇ ਮੈਬਰਾਂ ਵੱਲੋਂ ਨਾ ਹੀ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਨ੍ਹਾਂ ਦੀ ਇਹ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਜਦੋਂ ਫਿਰ ਇਹ ਗਰੁੱਪ ਦੇ ਸਾਰੇ ਵਿਅਕਤੀ ਆਪਣੇ ਦਿੱਤੇ ਪਤੇ 'ਤੇ ਵੀ ਨਹੀਂ ਮਿਲੇ ਤਾਂ ਫਿਰ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਕਤ ਗਰੁੱਪ ਦੇ ਮੈਂਬਰਾਂ ਵੱਲੋਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 17 ਲੱਖ 92 ਹਜ਼ਾਰ ਰੁਪੈ ਦੀ ਠੱਗੀ ਮਾਰੀ ਹੈ। ਪੁਲਸ ਨੇ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਗਰੁੱਪ ਦੇ ਮਾਲਕ ਰਾਕੇਸ਼ ਕੁਮਾਰ ਰਿਖੀ ਤੇ ਉਸ ਦੀ ਪਤਨੀ ਪ੍ਰਭਾ ਰਿਖੀ, ਮਨਰਾਜ ਸੰਧੂ ਅਤੇ ਨਤਾਸਾ ਵਿਰੁੱਧ ਕਾਨੂੰਨ ਦੀਆਂ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਛੁੱਟੀਆਂ ਨੂੰ ਲੈ ਕੇ ਤਾਜ਼ਾ ਅਪਡੇਟ, ਹੋ ਗਿਆ ਵੱਡਾ ਐਲਾਨ
NEXT STORY