ਲੁਧਿਆਣਾ (ਰਿਸ਼ੀ)- ਜੇਲ੍ਹ ’ਚ ਬੰਦ ਗੈਂਗਸਟਰ ਜਤਿੰਦਰ ਸਿੰਘ ਜਿੰਦੀ ਦੀ ਗੈਂਗ ਨੂੰ ਆਪ੍ਰੇਟ ਕਰਨ ਵਾਲਾ ਗੈਂਗਸਟਰ ਹਰਿੰਦਰ ਸਿੰਘ ਆਪਣੇ ਸਾਥੀ ਸਮੇਤ ਸੀ.ਆਈ.ਏ. ਦੇ ਹੱਥੇ ਚੜ੍ਹ ਗਿਆ, ਜੋ ਗੈਂਗਸਟਰ ਸ਼ੁਭਮ ਮੋਟਾ ਦੇ ਇਕ ਗੁਰਗੇ ਨੂੰ ਸਬਕ ਸਿਖਾਉਣ ਲਈ ਨਾਜਾਇਜ਼ ਪਿਸਤੌਲ ਲੈ ਕੇ ਘੁੰਮ ਰਹੇ ਸੀ।
ਪੁਲਸ ਨੇ ਦੋਵਾਂ ਕੋਲੋਂ 32 ਬੋਰ ਦੇ 2 ਦੇਸੀ ਪਿਸਤੌਲ, 12 ਬੋਰ ਦਾ 1 ਦੇਸੀ ਪਿਸਤੌਲ, 4 ਜ਼ਿੰਦਾ ਕਾਰਤੂਸ 32 ਬੋਰ, 2 ਜ਼ਿੰਦਾ ਕਾਰਤੂਸ 12 ਬੋਰ ਅਤੇ ਸਵਿੱਫਟ ਕਾਰ ਬਰਾਮਦ ਕਰ ਕੇ ਥਾਣਾ ਬਸਤੀ ਜੋਧੇਵਾਲ ’ਚ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਉਕਤ ਜਾਣਕਾਰੀ ਸੀ.ਆਈ.ਏ. 1 ਇੰਚਾਰਜ ਰਾਜੇਸ਼ ਨੇ ਦਿੱਤੀ।
ਇਹ ਵੀ ਪੜ੍ਹੋ- ਢਾਈ ਸਾਲਾ ਮਾਸੂਮ ਦਾ ਕਤਲ ਕਰ ਬਾਕਸ ਬੈੱਡ 'ਚ ਕਰ'ਤਾ ਸੀ ਬੰਦ, ਅਦਾਲਤ ਨੇ ਕਲਯੁਗੀ ਮਾਂ ਨੂੰ ਸੁਣਾਈ ਮਿਸਾਲੀ ਸਜ਼ਾ
ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਿੰਦੀ ਗੈਂਗ ਦੇ ਹਰਿੰਦਰ ਸਿੰਘ ਨਿਵਾਸੀ ਰਾਹੋਂ ਰੋਡ ਅਤੇ ਦੀਪਕ ਕੁਮਾਰ ਉਰਫ ਕਾਕਾ ਬੰਗਲਾ ਨਿਵਾਸੀ ਰਾਹੋਂ ਰੋਡ ਦੇ ਰੂਪ ’ਚ ਹੋਈ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗੈਂਗਸਟਰ ਜਿੰਦੀ ਅਤੇ ਗੈਂਗਸਟਰ ਮੋਟਾ ਵਿਚਕਾਰ ਵਿਵਾਦ ਚੱਲ ਰਿਹਾ ਹੈ। ਇਸ ਕਾਰਨ ਗੈਂਗਸਟਰ ਮੋਟਾ ਦੇ ਇਕ ਗੁਰਗੇ ਕੁਨਾਲ ਸ਼ਰਮਾ ’ਤੇ ਹਮਲਾ ਕਰਨ ਦਾ ਉਕਤ ਮੁਲਜ਼ਮ ਪਲਾਨ ਬਣਾ ਰਹੇ ਸਨ।
ਇਸ ਕਾਰਨ ਉਹ ਨਾਜਾਇਜ਼ ਹਥਿਆਰ ਖਰੀਦ ਕੇ ਲਿਆਏ ਸੀ ਪਰ ਵਾਰਦਾਤ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪੁਲਸ ਨੇ ਦਬੋਚ ਲਿਆ। ਪੁਲਸ ਅਨੁਸਾਰ ਮੁਲਜ਼ਮਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕਿਸੇ ਹੋਰ ਵਾਰਦਾਤ ’ਚ ਕਰਨ ਤੋਂ ਇਲਾਵਾ ਕਿਥੋਂ ਖਰੀਦ ਕੇ ਲਿਆਏ ਹਨ।
ਇਹ ਵੀ ਪੜ੍ਹੋ- ਜਾਰੀ ਹੋ ਗਏ ਨਵੇਂ ਨਿਯਮ, ਹੁਣ ਵਾਹਨ ਚਲਾਉਣ ਵਾਲੇ ਨਾਬਾਲਗਾਂ ਦੇ ਮਾਪਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਾਰੀ ਹੋ ਗਏ ਨਵੇਂ ਨਿਯਮ, ਹੁਣ ਵਾਹਨ ਚਲਾਉਣ ਵਾਲੇ ਨਾਬਾਲਗਾਂ ਦੇ ਮਾਪਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ
NEXT STORY