ਪਟਿਆਲਾ, (ਬਲਜਿੰਦਰ)- ਥਾਣਾ ਪਸਿਆਣਾ ਦੇ ਅਧੀਨ ਪੈਂਦੇ ਪਿੰਡ ਸੁਲਤਾਨਪੁਰ ਵਾਸੀ ਲਖਵਿੰਦਰ ਸਿੰਘ ਨੇ 1 ਅਪ੍ਰੈਲ 2018 ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਸੀ। ਲਖਵਿੰਦਰ ਸਿੰਘ ਵੱਲੋਂ ਮਰਨ ਤੋਂ ਪਹਿਲਾਂ ਇਕ ਖੁਦਕੁਸ਼ੀ ਨੋਟ ਵੀ ਲਿਖਿਆ ਗਿਆ। ਪੁਲਸ ਨੇ 6 ਮਹੀਨਿਅਾਂ ਬਾਅਦ ਇਸ ਨੋਟ ਅਤੇ ਮ੍ਰਿਤਕ ਲਖਵਿੰਦਰ ਸਿੰਘ ਦੇ ਪਿਤਾ ਕ੍ਰਿਪਾਲ ਸਿੰਘ ਗੰਡਾ ਵਾਸੀ ਪਿੰਡ ਸੁਲਤਾਨਪੁਰ ਦੇ ਬਿਆਨਾਂ ਦੇ ਅਾਧਾਰ ’ਤੇ ਪੁਲਸ ਲਖਵਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ ਪੁੱਤਰੀ ਮਹਿੰਦਰ ਸਿੰਘ ਸਮੇਤ ਕੁੱਲ 6 ਵਿਅਕਤੀਆਂ ਖਿਲਾਫ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਮਹਿੰਦਰ ਸਿੰਘ, ਗੋਨਾ ਸਿੰਘ ਵਾਸੀ ਪਿੰਡ ਫਤਿਹਮਾਜਰੀ ਥਾਣਾ ਸਦਰ ਸਮਾਣਾ, ਭਰਪੂਰ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਸੁਲਤਾਨਪੁਰ ਅਤੇ ਗੁਰਮੁਖ ਸ਼ਾਮਲ ਹਨ। ਸਾਰਿਆਂ ਖਿਲਾਫ 306 ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਮੁਤਾਬਕ ਉਸ ਦੇ ਲਡ਼ਕੇ ਲਖਵਿੰਦਰ ਸਿੰਘ ਦਾ ਵਿਆਹ ਅਮਨਦੀਪ ਕੌਰ ਨਾਲ ਹੋਇਆ ਸੀ। ਅਕਸਰ ਦੋਵਾਂ ਵਿਚ ਝਗਡ਼ਾ ਚਲਦਾ ਰਹਿੰਦਾ ਸੀ। ਇਕ ਅਪ੍ਰੈਲ 2018 ਨੂੰ ਦੋਵਾਂ ਵਿਚ ਲਡ਼ਾਈ ਹੋ ਗਈ। ਰਾਤ ਨੂੰ ਕਰੀਬ 8-9 ਵਜੇ ਗੋਲੀ ਦੀ ਅਾਵਾਜ਼ ਆਈ। ਜਦੋਂ ਜਾ ਕੇ ਦੇਖਿਆ ਤਾਂ ਲਖਵਿੰਦਰ ਸਿੰਘ ਨੇ ਸ਼ਿਕਾਇਤਕਰਤਾ ਦੇ ਰਿਵਾਲਵਰ ਨਾਲ ਆਪਣੇ-ਆਪ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਬਾਅਦ ਵਿਚ ਪਤਾ ਲੱਗਾ ਕਿ ਲਖਵਿੰਦਰ ਸਿੰਘ ਨੇ ਉਕਤ ਵਿਅਕਤੀਆਂ ਤੋਂ ਤੰਗ ਆ ਕੇ ਆਤਮ-ਹੱਤਿਆ ਕੀਤੀ ਹੈ। ਪੁਲਸ ਨੇ 306 ਅਤੇ 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਟੇਟ ਕਮਿਸ਼ਨ ਦੇ ਹੁਕਮ ’ਤੇ ਇੰਪੂਰਵਮੈਂਟ ਟਰੱਸਟ ਨੇ ਅਲਾਟੀਆਂ ਨੂੰ 5-5 ਲੱਖ ਦੇ ਚੈੱਕ ਭੇਜੇ
NEXT STORY