ਫਿਰੋਜ਼ਪੁਰ (ਪਰਮਜੀਤ) : ਫਿਰੋਜ਼ਪੁਰ ਤੋਂ ਮੁੰਬਈ ਜਾ ਰਹੀ ਪੰਜਾਬ ਮੇਲ ਐਕਸਪ੍ਰੈੱਸ ਦੀ ਸਲੀਪਰ ਕਲਾਸ ’ਚ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਸ਼ੱਕੀ ਵਿਅਕਤੀ ਸਲੀਪਰ ਕੋਚ ਐੱਸ-5 ਦਾ ਡੱਬਾ ਜ਼ਬਰਦਸਤੀ ਖੋਲ੍ਹ ਕੇ ਅੰਦਰ ਦਾਖਲ ਹੋ ਗਏ। ਜ਼ਿਕਰਯੋਗ ਹੈ ਕਿ ਜ਼ਬਰਦਸਤੀ ਟ੍ਰੇਨ ’ਚ ਸਵਾਰ ਇਨ੍ਹਾਂ ਵਿਅਕਤੀਆਂ ਤੋਂ ਬਚਾਅ ਲਈ ਯਾਤਰੀਆਂ ਨੂੰ ਖੁਦ ਹੀ ਅੱਗੇ ਆਉਣਾ ਪਿਆ ਕਿਉਂਕਿ ਕੋਚ ’ਚ ਨਾ ਤਾਂ ਕੋਈ ਟੀ.ਟੀ. ਸੀ ਤੇ ਨਾ ਹੀ ਪੁਲਸ ਮੁਲਾਜ਼ਮ।
ਇਹ ਵੀ ਪੜ੍ਹੋ : ਨਸ਼ੇ ਲਈ ਬਦਨਾਮ ਹੋ ਚੁੱਕੇ ਮੁਹੱਲਾ ਵਾਸੀਆਂ ਨੇ ਕੈਬਨਿਟ ਮੰਤਰੀ ਦੀ ਹਾਜ਼ਰੀ 'ਚ ਨਸ਼ਾ ਨਾ ਵੇਚਣ ਦਾ ਲਿਆ ਪ੍ਰਣ
ਜ਼ਿਕਰਯੋਗ ਹੈ ਕਿ ਜਦੋਂ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਲੋਕਾਂ ਨਾਲ ਬਦਸਲੂਕੀ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਦੋਂ ਇਕ ਯਾਤਰੀ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਕਿਹਾ ਕਿ ਤੁਸੀਂ ਜੋ ਕਰ ਰਹੇ ਹੋ ਉਹ ਗਲਤ ਹੈ ਅਤੇ ਤੁਸੀਂ ਬਿਨਾਂ ਟਿਕਟ ਲਏ ਸਲੀਪਰ ’ਚ ਕਿਵੇਂ ਸਵਾਰ ਹੋ ਗਏ ਹੋ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹੋ। ਇਹ ਰਾਖਵਾਂ ਡੱਬਾ ਹੈ, ਇਸ ’ਚ ਰਿਜ਼ਰਵੇਸ਼ਨ ਤੋਂ ਬਿਨਾਂ ਸਫਰ ਨਹੀਂ ਕੀਤਾ ਜਾ ਸਕਦਾ ਪਰ ਤੁਸੀਂ ਸਾਰੇ ਬਿਨਾਂ ਟਿਕਟਾਂ ਤੋਂ ਹੋ। ਯਾਤਰੀ ਨੇ ਕਿਹਾ ਕਿ ਰੇਲਵੇ ਅਧਿਕਾਰੀਆਂ ਵੱਲੋਂ ਕਾਰਵਾਈ ਕਰਨ ਲਈ ਤੁਹਾਡੀ ਵੀਡੀਓ ਭੇਜ ਰਿਹਾ ਹੈ।
ਕੀ ਕਹਿਣਾ ਹੈ ਡੀ.ਆਰ.ਐੱਮ. ਦਾ?
ਇਸ ਸਬੰਧੀ ਜਦੋਂ ਡੀ.ਆਰ.ਐੱਮ. ਸੀਮਾ ਸ਼ਰਮਾ ਨੂੰ ਵੀਡੀਓ ਭੇਜ ਕੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜਿਹਾ ਸਾਡੇ ਧਿਆਨ ’ਚ ਨਹੀਂ ਹੈ, ਜੇਕਰ ਅਜਿਹਾ ਕੁਝ ਹੋਇਆ ਤਾਂ ਸਬੰਧਤ ਟੀ.ਟੀ. ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਿਆਰੀ 'ਚ ਸਰਕਾਰ, ਨਿਯਮ ਬਣਾਉਣ ਦੀ ਕਵਾਇਦ ਸ਼ੁਰੂ
NEXT STORY