ਪਟਿਆਲਾ (ਬਲਜਿੰਦਰ): ਸ਼੍ਰੋਮਣੀ ਅਕਾਲੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 25 ਜੂਨ 1977 ’ਚ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾਉਣ ਦੇ ਕਾਲੇ ਦਿਨ ਨੂੰ ਯਾਦ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਲਕ ’ਚ ਐਮਰਜੈਂਸੀ ਲੱਗਣ ਦੇ ਚੌਥੇ ਦਿਨ ਦੀ ਸਵੇਰ ਨੂੰ ਮੈਂ ਆਪਣੇ ਪਿੰਡ ਚੰਦੂਮਾਜਰੇ ਜਾਣ ਲਈ ਪਟਿਆਲੇ ਤੋਂ ਬੱਸ ਫ਼ੜ ਕੇ ਅਜੇ ਮੈਂ ਰਾਜਪੁਰੇ ਬੱਸ ਅੱਡੇ ’ਤੇ ਉਤਰਿਆ ਹੀ ਸੀ ਕਿ ਪੁਲਸ ਨੇ ਮੈਨੂੰ ਘੇਰਾ ਪਾ ਲਿਆ।
ਇਹ ਵੀ ਪੜ੍ਹੋ : ਡੀ.ਸੀ. ਦਾ ਨਵਾਂ ਫਾਰਮੂਲਾ: 15 ਦਿਨਾਂ ਤੱਕ ਇਕ ਪਟਵਾਰਖ਼ਾਨੇ ਤੇ 15 ਦਿਨ ਦੂਜੇ ’ਚ ਕੰਮ ਕਰਨਗੇ ਪਟਵਾਰੀ
ਕਾਰਨ ਪੁੱਛਣ ’ਤੇ ਥਾਣੇਦਾਰ ਕਹਿਣ ਲੱਗਿਆ ਕਿ ਥਾਣੇ ’ਚ ਬੈਠੇ ਡੀ. ਐੱਸ. ਪੀ. ਨੇ ਤੁਹਾਨੂੰ ਗੱਲ ਕਰਨ ਲਈ ਬੁਲਾਇਆ ਹੈ। ਸ਼ਾਮ ਤੱਕ ਜਦੋਂ ਡੀ.ਐੱਸ.ਪੀ. ਨਾ ਆਇਆ ਤਾਂ ਥਾਣੇਦਾਰ ਕਹਿਣ ਲੱਗਿਆ ਕਿ ਡਿਪਟੀ ਸਾਹਿਬ ਕੱਲ ਸਵੇਰੇ ਆਉਣਗੇ ਅਤੇ ਉਹ ਤੁਹਾਡੇ ਨਾਲ ਗੱਲਬਾਤ ਕਰ ਕੇ ਹੀ ਅਗਲਾ ਫ਼ੈਸਲਾ ਕਰਨਗੇ। ਉਸ ਵੇਲੇ ਤੱਕ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਮੇਰੀ ਹਿਰਾਸਤ ਦਾ ਕਾਰਨ ਮੁਲਕ ’ਚ ਲੱਗੀ ਐਮਰਜੈਂਸੀ ਹੀ ਹੈ। ਮੈਨੂੰ ਗ੍ਰਿਫ਼ਤਾਰ ਕਰਨ ਦਾ ਕਾਰਨ ਵੀ ਇਹ ਸੀ ਕਿ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਟਿਆਲੇ ਇਲਾਕੇ ’ਚ ਐਮਰਜੈਂਸੀ ਦਾ ਵਿਰੋਧ ਕਰਨ ਦੀ ਹੱਥ ਲਿਖਤ ਅਪੀਲ ਵੰਡ ਦਿੱਤੀ ਸੀ।
ਇਹ ਵੀ ਪੜ੍ਹੋ : ਪੰਜਾਬ ਦਾ ਬਜਟ : ਸਿੱਖਿਆ ਤੇ ਸਿਹਤ ਖੇਤਰਾਂ ’ਤੇ ਰਕਮ ’ਚ ਭਾਰੀ ਵਾਧੇ ਦੀ ਸੰਭਾਵਨਾ
ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਦੂਜੇ ਦਿਨ ਪੁਲਸ ਦਾ ਇਕ ਡੀ.ਐੱਸ.ਪੀ. ਕਹਿਣ ਲੱਗਿਆ ਕਿ ਅਸੀਂ ਤੁਹਾਨੂੰ ਸਿਰਫ਼ ਇਕ ਸ਼ਰਤ ’ਤੇ ਹੀ ਛੱਡ ਸਕਦੇ ਹਾਂ ਕਿ ਤੁਸੀਂ ਐਮਰਜੈਂਸੀ ਦੀ ਹਮਾਇਤ ’ਚ ਇਕ ਪ੍ਰੈਸ ਬਿਆਨ ਜਾਰੀ ਕਰ ਦਿਓ। ਮੇਰੇ ਨਾਂਹ ਕਰਨ ’ਤੇ ਉਹ ਧਮਕੀ ਭਰੇ ਲਹਿਜ਼ੇ ’ਚ ਬੁਰੇ ਨਤੀਜੇ ਭੁਗਤਣ ਤੋਂ ਬਚਣ ਦੀ ਸਲਾਹ ਦੇਣ ਲੱਗ ਪਿਆ। ਅਗਲੇ ਪੂਰੇ ਪੰਦਰਾਂ ਦਿਨ ਮੈਨੂੰ ਰਾਜਪੁਰੇ ਥਾਣੇ ’ਚ ਰੱਖ ਕੇ ਐਮਰਜੈਂਸੀ ਦੀ ਹਮਾਇਤ ਕਰਨ ਲਈ ਹਰ ਤਰ੍ਹਾਂ ਦਾ ਦਬਾਅ ਪਾਇਆ ਗਿਆ। ਉਸ ਵੇਲੇ ਚੰਡੀਗੜ੍ਹ ’ਚ ਡੀ.ਆਈ.ਜੀ. ਇੰਟੈਲੀਜੈਂਸ ਵਜੋਂ ਤਾਇਨਾਤ ਉਕ ਪੁਲਸ ਅਧਿਕਾਰੀ ਨੇ ਆ ਕੇ ਮੈਨੂੰ ਕਿਹਾ ਕਿ ਮੁੱਖ ਮੰਤਰੀ ਨੇ ਉਚੇਚਾ ਮੈਨੂੰ ਮਨਾਉਣ ਲਈ ਭੇਜਿਆ। ਹਰ ਤਰ੍ਹਾਂ ਦੇ ਲਾਲਚ ਅਤੇ ਡਰਾਵੇ ਦੇ ਕੇ ਵੀ ਜਦੋਂ ਸਰਕਾਰ ਮੇਰੇ ਕੋਲੋਂ ਐਮਰਜੈਂਸੀ ਦੀ ਹਮਾਇਤ ਨਾ ਕਰਵਾ ਸਕੀ ਤਾਂ ਆਖ਼ਰ ਮੇਰੇ ’ਤੇ ਮੀਸਾ ਲਾ ਕੇ ਮੈਨੂੰ ਪਟਿਆਲਾ ਜੇਲ ’ਚ ਭੇਜ ਦਿੱਤਾ ਗਿਆ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ 21 ਮਹੀਨੀਆਂ ਦੀ ਜੇਲ ਕੱਟਣ ਤੋਂ ਬਾਅਦ ਮੈਂ 22 ਮਾਰਚ ਨੂੰ ਰਿਹਾਅ ਹੋਇਆ ਅਤੇ ਸ਼ਾਇਦ ਐਮਰਜੈਂਸੀ ਦੌਰਾਨ ਮੇਰੀ ਨਜ਼ਰਬੰਦੀ ਸਭ ਤੋਂ ਲੰਬੀ ਸੀ।
ਸੰਗਰੂਰ ਜ਼ਿਮਨੀ ਚੋਣ ’ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ’ਤੇ ਸੁਖਪਾਲ ਖਹਿਰਾ ਦਾ ਧਮਾਕੇਦਾਰ ਟਵੀਟ
NEXT STORY