ਫਿਰੋਜ਼ਪੁਰ (ਕੁਮਾਰ): ਵੱਖ-ਵੱਖ ਮਾਮਲਿਆਂ ਵਿੱਚ ਅਦਾਲਤਾਂ ਵੱਲੋਂ ਅਤੇ ਪੁਲਸ ਵੱਲੋਂ 2 ਔਰਤਾਂ ਸਮੇਤ ਭਗੌੜੇ ਐਲਾਨ ਕੀਤੇ ਗਏ 8 ਲੋਕਾਂ ਦੇ ਖ਼ਿਲਾਫ ਥਾਣਾ ਫ਼ਿਰੋਜ਼ਪੁਰ ਛਾਉਣੀ, ਮਮਦੋਟ, ਘੱਲ ਖੁਰਦ, ਕੁਲਗੜ੍ਹੀ ਅਤੇ ਤਲਵੰਡੀ ਭਾਈ ਦੀ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 174-ਏ ਤਹਿਤ ਕੇਸ ਦਰਜ ਕੀਤੇ ਹਨ। ਇਹ ਜਾਣਕਾਰੀ ਦਿੰਦਿਆਂ ਥਾਣਾ ਕੈਂਟ ਦੇ ਏ.ਐਸ.ਆਈ. ਸੁਖਦੀਪ ਸਿੰਘ, ਏ.ਐਸ.ਆਈ. ਹਰਬੰਸ ਸਿੰਘ, ਥਾਣਾ ਮਮਦੋਟ ਦੇ ਏ.ਐਸ.ਆਈ. ਜਤਿੰਦਰ ਸਿੰਘ, ਥਾਣਾ ਘੱਲ ਖੁਰਦ ਦੇ ਏ.ਐਸ.ਆਈ. ਕੁਲਵੰਤ ਸਿੰਘ, ਥਾਣਾ ਤਲਵੰਡੀ ਭਾਈ ਦੇ ਏ.ਐਸ.ਆਈ. ਵਣ ਸਿੰਘ ਅਤੇ ਥਾਣਾ ਕੁਲਗੜ੍ਹੀ ਦੇ ਏ.ਐਸ.ਆਈ. ਰਾਜ ਸਿੰਘ ਅਤੇ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਥਾਣਾ ਛਾਉਣੀ ਫਿਰੋਜ਼ਪੁਰ ਵਿਚ ਰਾਜੇਸ਼ ਕੁਮਾਰ ਉਰਫ਼ ਕਾਕਾ ਦੇ ਖਿਲਾਫ ਦਰਜ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਮਾਮਲੇ ਵਿਚ ਪੇਸ਼ ਨਾ ਹੋਣ ’ਤੇ ਮਾਣਯੋਗ ਐਚ ਐਸ ਸਿੱਧੂ ਦੀ ਅਦਾਲਤ ਵੱਲੋਂ ਰਾਜੇਸ਼ ਕੁਮਾਰ ਉਰਫ ਕਾਕਾ ਨੂੰ, ਥਾਣਾ ਫਿਰੋਜ਼ਪੁਰ ਛਾਉਣੀ ਵਿਚ 27 ਮਈ 2013 ਨੂੰ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੇਸ ਵਿਚ ਚੰਦਰ ਪ੍ਰਕਾਸ਼ ਉਰਫ ਸੰਜੂ ਵਾਸੀ ਜਗਰਾਉਂ ਦੇ ਪੇਸ਼ ਨਾ ਹੋਣ ਦੇ ਕਾਰਨ ਮਾਨਯੋਗ ਮਹੇਸ਼ ਕੁਮਾਰ ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ ਦੀ ਅਦਾਲਤ ਦੁਆਰਾ ਚੰਦਰ ਪ੍ਰਕਾਸ਼ ਉਰਫ ਸੰਜੂ ਨੂੰ ਭਗੌੜਾ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਚੰਦਰ ਪ੍ਰਕਾਸ਼ ਉਰਫ ਸੰਜੂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਮਮਦੋਟ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਮੁਕੱਦਮੇ ਵਿਚ ਰਜਨੀ ਉਰਫ ਰੀਨਾ ਦੇ ਪੇਸ਼ ਨਾ ਹੋਣ ’ਤੇ ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਮੋਹਨ ਸਿੰਘ ਦੀ ਅਦਾਲਤ ਵੱਲੋਂ ਭਗੌੜਾ ਕਰਾਰ ਕਰਨ ’ਤੇ ਰਜਨੀ ਉਰਫ ਰੀਨਾ ਦੇ ਖਿਲਾਫ, ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਮਮਦੋਟ ਵਿੱਚ ਜਸਵੀਰ ਸਿੰਘ ਉਰਫ ਬੱਬੂ ਦੇ ਖਿਲਾਫ ਦਰਜ ਕੇਸ ਵਿੱਚ ਪੇਸ਼ ਨਾ ਹੋਣ ’ਤੇ ਐਸ.ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਵੱਲੋਂ ਉਸ ਨੂੰ ਭਗੌੜਾ ਘੋਸ਼ਿਤ ਕਰਨ ਦੇ ਆਦੇਸ਼ਾਂ ’ਤੇ ਜਸਵੀਰ ਸਿੰਘ ਉਰਫ ਬੱਬੂ ਦੇ ਖਿਲਾਫ ਥਾਣਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਨਯੋਗ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਮੋਹਨ ਸਿੰਘ ਤੇ ਹਰਿੰਦਰ ਕੌਰ ਸਿੱਧੂ ਜੇ.ਐਮ.ਆਈ.ਸੀ. ਫਿਰੋਜ਼ਪੁਰ ਦੀਆਂ ਅਦਾਲਤਾਂ ਵੱਲੋਂ ਭਗੌੜੇ ਕਰਾਰ ਕੀਤੇ ਜਾਣ ’ਤੇ ਕੁਲਗੜ੍ਹੀ ਥਾਣੇ ਦੀ ਪੁਲਸ ਨੇ ਪਾਰੋ ਪਤਨੀ ਭਗਤ ਸਿੰਘ, ਜਸਵਿੰਦਰ ਕੁਮਾਰ ਉਰਫ ਘੁੱਲਾ ਅਤੇ ਅਨੂਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ ਸੁਮਿਤ ਮਲਹੋਤਰਾ ਸਪੈਸ਼ਲ ਜੱਜ ਫਿਰੋਜ਼ਪੁਰ ਦੀ ਅਦਾਲਤ ਵੱਲੋਂ ਭਗੌੜਾ ਕਰਾਰ ਕਰਨ ’ਤੇ ਸਾਂਵਰਮਲ ਪੁੱਤਰ ਬੰਸੀਧਰ ਵਾਸੀ ਚੁਰੂ (ਰਾਜਸਥਾਨ) ਦੇ ਖਿਲਾਫ ਥਾਣਾ ਤਲਵੰਡੀ ਭਾਈ ਵਿਚ ਕੇਸ ਦਰਜ ਕੀਤਾ ਗਿਆ ਹੈ।
ਗੈਂਗਸਟਰ ਕੁਲਵੀਰ ਨਰੂਆਣਾ ਦੇ ਭਤੀਜੇ ਨੇ ਆਈਲੈਟਸ ’ਚੋਂ ਬੈਂਡ ਘੱਟ ਆਉਣ ਕਾਰਣ ਕੀਤੀ ਖ਼ੁਦਕੁਸ਼ੀ
NEXT STORY