ਧੂਰੀ(ਦਵਿੰਦਰ)— ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਵਿਚ ਅੱਜ ਦੂਜੇ ਪੜ੍ਹਾਅ ਤਹਿਤ ਰਾਜ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸ ਵਿਚ 24 ਪ੍ਰਾਈਵੇਟ ਕੰਪਨੀਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਵੱਲੋਂ ਪ੍ਰਾਰਥੀਆਂ ਦੇ ਇੰਟਰਵਿਊ ਲਏ ਗਏ ਅਤੇ ਮੌਕੇ 'ਤੇ ਹੀ 400 ਦੇ ਕਰੀਬ ਕੁੜੀਆਂ ਮੁੰਡਿਆਂ ਨੂੰ ਨੌਕਰੀ ਪੱਤਰ ਦਿੱਤੇ ਗਏ।

ਇਸ ਦੌਰਾਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂਰਾ ਦੀ ਪਤਨੀ ਸਿਮਰਤ ਕੌਰ ਖੰਗੂਰਾ ਨੇ ਕਿਹਾ ਕਿ ਇਸ ਮੇਲੇ ਵਿਚ ਸਾਡਾ ਮੁੱਖ ਮਕਸਦ ਲੋੜਵੰਦਾਂ ਨੂੰ ਨੌਕਰੀ ਦਿਵਾਉਣਾ ਹੈ। ਇਸ ਦੌਰਾਨ ਜਦੋਂ ਉਨ੍ਹਾਂ ਕੋਲੋਂ ਲੋਕ ਸਭਾ ਚੋਣਾਂ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਂਡ ਮੈਨੂੰ ਟਿਕਟ ਦਿੰਦੀ ਹੈ ਤਾਂ ਉਹ ਚੋਣ ਜ਼ਰੂਰ ਲੜਨਗੇ ਅਤੇ ਉਨ੍ਹਾਂ ਵੱਲੋਂ ਐਪਲੀਕੇਸ਼ਨ ਵੀ ਦਿੱਤੀ ਜਾ ਚੁੱਕੀ ਹੈ।
ਕੈਪਟਨ ਅਮਰਿੰਦਰ ਸਿੰਘ ਅੱਤਿਆਚਾਰੀ ਰਾਜਾ : ਗਾਂਧੀ
NEXT STORY