ਮਲੋਟ (ਜੁਨੇਜਾ): ਥਾਣਾ ਕਬਰਵਾਲਾ ਦੇ ਅਧੀਨ ਚੌਕੀ ਪੰਨੀਵਾਲਾ ਫੱਤੇ ਦੇ ਪਿੰਡ ਰੱਤਾ ਟਿੱਬਾ ’ਚ ਦਾਜ ਦਾ ਲਾਲਚ ਪੂਰਾ ਨਹੀਂ ਹੋਣ ’ਤੇ ਪਤੀ ਨੇ ਦੋ ਮਹੀਨੇ ਪਹਿਲਾਂ ਵਿਆਹ ਕੇ ਲਿਆਉਂਦੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਬਾਰੇ ਵਿੱਚ ਚੌਕੀ ਇੰਚਾਰਜ ਭਗਵਾਨ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਪਿੰਡ ਰੱਤਾ ਟਿੱਬਾ ਨੇ ਬੀਤੀ ਰਾਤ ਦਾਜ ਨਾ ਮਿਲਣ ਕਾਰਨ ਪਤਨੀ ਸਿਮਰਨ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਛਾਪਿਆਂਵਾਲੀ ਦਾ ਦੁਪੱਟੇ ਨਾਲ ਗਲ ਘੁੱਟ ਕੇ ਕਤਲ ਕਰ ਦਿੱਤਾ।
ਮ੍ਰਿਤਕਾ ਦਾ ਲਗਭਗ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲਸ ਨੇ ਮੌਕੇ ’ਤੇ ਜਾ ਕੇ ਲਾਸ਼ ਨੂੰ ਕਬਜਾ ’ਚ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਕੁੜੀ ਦੀ ਮਾਂ ਜਸਪਾਲ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਛਾਪਿਆਂਵਾਲੀ ਦੇ ਬਿਆਨਾਂ ’ਤੇ ਗੁਰਸੇਵਕ ਸਿੰਘ ਪੁੱਤ ਸਤਨਾਮ ਸਿੰਘ ਵਾਸੀ ਲਾਲ ਟਿੱਬੇ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ’ਤੇ ਧਾਰਾ 304ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਫਰਾਰ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਭਲਕੇ ਸਜੇਗਾ ਨਵਜੋਤ ਸਿੱਧੂ ਦੇ ਸਿਰ 'ਤੇ ਪ੍ਰਧਾਨਗੀ ਦਾ ਤਾਜ, ਕੈਪਟਨ ਦੇ ਆਉਣ ਜਾਂ ਨਾ ਆਉਣ ਦੀ ਦੁਚਿੱਤੀ ਬਰਕਰਾਰ
NEXT STORY