ਚੰਡੀਗੜ੍ਹ (ਪ੍ਰੀਕਸ਼ਿਤ ਸਿੰਘ) : ਮੋਟਰ ਐਕਸੀਡੈਂਟ ਕਲੇਮ ਟ੍ਰਬਿਊਨਲ ਨੇ ਟਰੱਕ ਦੀ ਟੱਕਰ ਨਾਲ ਹਰਿਆਣਾ ਰੋਡਵੇਜ਼ ਦੇ ਸੇਵਾਮੁਕਤ ਬੱਸ ਚਾਲਕ ਦੀ ਮੌਤ ਦੇ ਮਾਮਲੇ 'ਚ ਮ੍ਰਿਤਕ ਦੇ ਪਰਿਵਾਰ ਨੂੰ 11 ਲੱਖ 53 ਹਜ਼ਰ 900 ਰੁਪਏ ਮੁਆਵਜ਼ੇ ਦੀ ਰਾਸ਼ੀ ਦੇਣ ਦੇ ਆਦੇਸ਼ ਦਿੱਤੇ ਹਨ। ਮੁਆਵਜ਼ੇ ਦੀ ਰਾਸ਼ੀ ਵਾਹਨ ਬੀਮਾ ਕੰਪਨੀ ਅਤੇ ਜਿਸ ਵਾਹਨ ਨਾਲ ਹਾਦਸਾ ਹੋਇਆ ਉਸ ਦੇ ਚਾਲਕ ਅਤੇ ਮਾਲਕ ਨੂੰ ਅਦਾ ਕਰਨ ਦੇ ਆਦੇਸ਼ ਦਿੱਤੇ ਹਨ।
ਦਾਇਰ ਮਾਮਲੇ ਦੇ ਤਹਿਤ ਹਾਦਸਾ ਅਕਤੂਬਰ 2018 ਵਿਚ ਉਸ ਸਮੇਂ ਹੋਇਆ, ਜਦੋਂ ਪੰਚਕੂਲਾ ਸੈਕਟਰ-27 ਦਾ ਰਹਿਣ ਵਾਲਾ ਵੇਦ ਪ੍ਰਕਾਸ਼ ਆਪਣੀ ਬਾਇਕ ’ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪੰਚਕੂਲਾ ਸਥਿਤ ਸੈਕਟਰ-25/26 ਦੇ ਚੌਂਕ ਦੇ ਕੋਲ ਪਹੁੰਚਿਆ ਤਾਂ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਜਾਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ- Big Breaking : ਅੰਮ੍ਰਿਤਸਰ 'ਚ ਹੋਈ ਵੱਡੀ ਵਾਰਦਾਤ, ਪਤੰਗਬਾਜ਼ੀ ਦੌਰਾਨ ਹੋਏ ਵਿਵਾਦ ਕਾਰਨ 2 ਧਿਰਾਂ 'ਚ ਚੱਲੀ ਗੋਲ਼ੀ
ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਨੇ 40 ਲੱਖ ਰੁਪਏ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿਚ ਪਰਿਵਾਰ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਮ੍ਰਿਤਕ ਦੀ ਉਮਰ 60 ਸਾਲ ਸੀ। ਉਹ ਹਰਿਆਣਾ ਰੋਡਵੇਜ਼ ਤੋਂ ਬਤੌਰ ਚਾਲਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ ਤੇ ਉਨ੍ਹਾ ਨੂੰ 32 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਸੀ। ਇਸ ਤੋਂ ਇਲਾਵਾ ਉਹ ਪੰਚਕੂਲਾ ਵਿਚ ਆਪਣੇ ਜਾਣਕਾਰ ਦੇ ਕੋਲ ਨੌਕਰੀ ਕਰਦੇ ਸਨ, ਜਿਥੇ ਉਨ੍ਹਾ ਨੂੰ 15 ਹਜ਼ਾਰ ਤਨਖਾਹ ਮਿਲਦੀ ਸੀ। ਟ੍ਰਿਬਊਨਲ ਨੇ ਪਟੀਸ਼ਨ ’ਤੇ ਫ਼ੈਸਲਾ ਸੁਣਾਉਂਦੇ ਹੋਏ ਜਿਸ ਵਾਹਨ ਨਾਲ ਹਾਦਸਾ ਹੋਇਆ ਉਸ ਦੇ ਚਾਲਕ, ਮਾਲਕ ਅਤੇ ਵਾਹਨ ਦੀ ਬੀਮਾ ਕੰਪਨੀ ਨੂੰ ਮੁਆਵਜ਼ਾ ਰਾਸ਼ੀ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ- ਔਰਤ ਨੇ ਜ਼ਹੀਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ, ਸਹੁਰੇ ਪਰਿਵਾਰ ਨੇ ਬੱਚਿਆਂ ਨੂੰ ਨਹੀਂ ਹੋਣ ਦਿੱਤਾ ਸਸਕਾਰ 'ਚ ਸ਼ਾਮਲ
ਇਹ ਸੀ ਮਾਮਲਾ..
ਘਟਨਾ ਵਾਲੇ ਦਿਨ 30 ਅਕਤੂਬਰ 2018 ਨੂੰ ਪੰਚਕੂਲਾ ਦੇ ਰਹਿਣ ਵਾਲੇ ਵੇਦਪਾਲ ਡਿਊਟੀ ਤੋਂ ਆਪਣੀ ਬਾਈਕ ਤੋਂ ਘਰ ਆ ਰਹੇ ਸਨ। ਦੁਪਹਿਰ ਸਾਡੇ ਤਿੰਨ ਤੋਂ ਚਾਰ ਵਜੇ ਦੇ ਵਿਚਕਾਰ ਜਦੋਂ ਉਹ ਸੈਕਟਰ 25/26 ਦੇ ਚੌਂਕ ਨੂੰ ਪਾਰ ਕਰ ਰਹੇ ਸੀ ਤਾਂ ਇਕ ਤੇਜ਼ ਤਫ਼ਤਾਰ ਟਰੱਕ ਨੇ ਵੇਦਪਾਲ ਦੀ ਬਾਇਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਉਸ ਸਮੇਂ ਟਰੱਕ ਨੂੰ ਨਰਾਇਣਗੜ੍ਹ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਚਲਾ ਰਿਹਾ ਸੀ। ਟੱਰਕ ਦੀ ਟੱਕਰ ਤੋਂ ਬਾਅਦ ਵੀ ਚਾਲਕ ਨੇ ਵਾਹਨ ਨਹੀਂ ਰੋਕਿਆ ਅਤੇ ਉਹ ਵੇਦਪਾਲ ਨੂੰ ਬਾਇਕ ਸਮੇਤ ਕਾਫ਼ੀ ਦੂਰ ਤੱਕ ਘੜੀਸਦਾ ਲੈ ਗਿਆ। ਅੱਗੇ ਜਾ ਕੇ ਉਸ ਨੇ ਟਰੱਕ ਰੋਕਿਆ ਅਤੇ ਟਰੱਕ ਨੂੰ ਮੌਕੇ 'ਤੇ ਛੱਡ ਕੇ ਭੱਜ ਗਿਆ। ਇਸ ਭਿਆਨਕ ਹਾਦਸੇ 'ਚ ਵੇਦਪਾਲ ਦੀ ਮੌਤ ਹੋ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਬਿਜਲੀ ਮੰਤਰੀ ਨੇ ਗ਼ਲਤ ਰੀਡੀੰਗ ਦੇ ਬਿੱਲ ਜਾਰੀ ਕਰ ਕੇ PSPCL ਨੂੰ ਠੱਗਣ ਵਾਲੇ 2 ਕਲਰਕਾਂ ਨੂੰ ਕੀਤਾ ਮੁਅੱਤਲ
NEXT STORY