ਸੰਗਰੂਰ(ਬੇਦੀ, ਹਰਜਿੰਦਰ)— ਯੂਨਾਇਟਡ ਇੰਡੀਆ ਇਨਸ਼ੋਰੈਂਸ ਕੰਪਨੀ ਵਲੋਂ ਨਸ਼ਿਆਂ ਵਿਰੋਧੀ ਦੌੜ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 350 ਵਿਅਕਤੀਆ ਨੇ ਸ਼ਮੂਲੀਅਤ ਕੀਤੀ। ਸਥਾਨਕ ਰੇਲਵੇ ਰੋਡ ਤੋਂ ਸ਼ੁਰੂ ਇਸ ਦੌੜ ਨੂੰ ਡਾਕਟਰ ਦਲੀਪ ਕੁਮਾਰ ਬੂਆਂ, ਡਿਪਟੀ ਜਨਰਲ ਮੈਨੇਜਰ ਯੂਨਾਇਟਡ ਇੰਡੀਆ ਇਨਸ਼ੋਰੈਂਸ ਕੰਪਨੀ, ਚੰਡੀਗੜ੍ਹ ਰਿਜਨ ਆਦਿ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਰੇਲਵੇ ਰੋਡ ਤੋਂ ਪ੍ਰੇਮ ਬਸਤੀ, ਡੀ.ਸੀ .ਦਫਤਰ, ਨੇਤਾਜੀ ਸੁਭਾਸ਼ ਚੰਦਰ ਚੌਕ, ਸਦਰ ਬਾਜ਼ਾਰ, ਬੜਾ ਚੌਕ, ਸੁਨਾਮੀ ਗੇਟ, ਸ਼ਹੀਦ ਭਗਤ ਸਿੰਘ ਚੌਕ, ਗਊਸ਼ਾਲਾ ਰੋਡ ਤੋਂ ਹੁੰਦੀ ਹੋਈ ਰੇਲਵੇ ਰੋਡ 'ਤੇ ਆ ਕੇ ਸਮਾਪਤ ਹੋਈ। ਨਸ਼ਿਆਂ ਵਿਰੋਧੀ ਦੌੜ ਵਿਚ ਜ਼ਿਲਾ ਪ੍ਰਸ਼ਾਸਨ ਸੰਗਰੂਰ ਵਲੋਂ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਅਰੁਣ ਕੁਮਾਰ ਤੇ ਜ਼ਿਲਾ ਖੇਡ ਅਫਸਰ ਯੋਗਰਾਜ ਤੇ ਸਾਰੀਆਂ ਖੇਡਾਂ ਦੇ ਸਪੋਰਟਸ ਕੋਚ ਤੇ ਵੱਖ -ਵੱਖ ਖੇਡਾਂ ਦੇ ਖਿਡਾਰੀ ਸ਼ਾਮਿਲ ਹੋਏ। ਇਸ ਸੰਬੰਧੀ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਚਾਹਲ , ਡਿਵੀਜ਼ਨਲ ਮੈਨੇਜਰ ਸੰਗਰੂਰ ਨੇ ਕਿਹਾ ਕਿ ਅੱਜ ਨਸ਼ੇ ਦਾ ਦੈਂਤ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਤੇ ਬਰਬਾਦ ਕਰ ਰਿਹਾ ਹੈ। ਸਮਾਜ ਨੂੰ ਨਸ਼ਿਆਂ ਦੀਆਂ ਬੁਰਾਈਆਂ ਪ੍ਰਤੀ ਜਾਗਰੂਕ ਕਾਰਨ ਲਈ ਯੂਨਾਇਟਡ ਇੰਡੀਆ ਇਨਸ਼ੋਰੈਂਸ ਕੰਪਨੀ ਵਲੋਂ ਨਸ਼ਿਆਂ ਵਿਰੋਧੀ ਦੌੜ ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਦੌੜ 'ਚ ਜੇਂਤੂ ਆਏ ਖਿਡਾਰੀਆਂ ਨੂੰ ਇਨਾਮ ਵੀ ਵੰਡੇ ਗਏ।
ਡਾਕਟਰ ਦਲੀਪ ਕੁਮਾਰ ਬੂਆਂ, ਡੀ.ਜੀ.ਐਮ ਚੰਡੀਗੜ੍ਹ ਨੇ ਕਿਹਾ ਕਿ ਨਸ਼ੇ ਸਮਾਜ ਤੇ ਦੇਸ਼ ਨੂੰ ਘੁਣ ਵਾਂਗ ਖਾ ਰਹੇ ਹਨ। ਸਮਾਜ ਦੇ ਹਰ ਵਿਅਕਤੀ ਨੂੰ ਨਸ਼ਿਆਂ ਖਿਲਾਫ ਲੜਨਾ ਪਵੇਗਾ। ਇਸ ਸਮਾਗਮ ਦੌਰਾਨ ਮੰਚ ਦਾ ਸੰਚਾਲਨ ਜਤਿੰਦਰ ਕਾਲੜਾ, ਸਾਬਕਾ ਮੈਂਬਰ ਐਸ.ਐਸ.ਬੋਰਡ ਪੰਜਾਬ ਵਲੋਂ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ, ਸੀਨੀਅਰ ਡਿਵੀਜ਼ਨਲ ਮੈਨੇਜਰ ਪਟਿਆਲਾ, ਕੁਲਵਿੰਦਰ ਸਿੰਘ, ਸੀਨੀਅਰ ਡਿਵੀਜ਼ਨਲ ਮੈਨੇਜਰ, ਅੰਬਾਲਾ, ਕ੍ਰਿਸ਼ਨ ਸਿੰਗਲਾ, ਸੁਨਾਮ, ਰਮਨ ਸ਼ਰਮਾ, ਮਾਲੇਰਕੋਟਲਾ, ਸੁਖਦੇਵ ਸਿੰਘ ਰਾਏ, ਅਮਰੀਕ ਸਿੰਘ ਬਿੱਟਾ, ਰੋਹਿਤ ਕੁਮਾਰ, ਦੇਵਪਾਨ ਬੀਰਾ, ਗੁਲਸ਼ਨ ਕੁਮਾਰ, ਸਿਕੰਦਰ ਸਿੰਘ, ਰਾਜੇਸ਼ ਅਗਰਵਾਲ, ਜਤਿੰਦਰ ਕਾਲੜਾ, ਸੰਜੀਵ ਵਰਮਾ, ਭੁਪੇਸ਼ ਭਾਰਦਵਾਜ, ਬੀ.ਐਲ.ਗੋਇਲ, ਪੁਸ਼ਪਿੰਦਰ ਗਰਗ, ਅੰਕੁਰ ਕੁਮਾਰ , ਰਾਕੇਸ਼ ਸੇਠ ਧੂਰੀ.ਵੀ.ਕੇ.ਜੈਨ, ਰਾਕੇਸ਼ ਮਹਿਤਾ ਮਾਲੇਰਕੋਟਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਤੇ ਖਿਡਾਰੀ ਸ਼ਾਮਲ ਹੋਏ ਤੇ ਨਸ਼ਿਆਂ ਦੇ ਖਿਲਾਫ ਲੜਨ ਦਾ ਪ੍ਰਣ ਲਿਆ।
ਕਰਜ਼ੇ ਹੇਠਾਂ ਦੱਬੇ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY