ਲੁਧਿਆਣਾ, (ਅਨਿਲ)- ਸਥਾਨਕ ਕਸਬਾ ਲਾਡੋਵਾਲ ’ਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਨੈਸ਼ਨਲ ਹਾਈਵੇ ’ਤੇ ਵਾਹਨਾਂ ਦੀ ਰਫਤਾਰ ਮੱਧਮ ਰਹੀ। ਸਤਲੁਜ ਦਰਿਆ ਦੇ ਆਲੇ-ਦੁਆਲੇ ਦਾ ਇਲਾਕਾ ਹੋਣ ਕਾਰਨ ਰੋਜ਼ਾਨਾ ਨੈਸ਼ਨਲ ਹਾਈਵੇ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸੰਘਣੀ ਧੁੰਦ ਪੈ ਰਹੀ ਹੈ, ਜਿਸ ਕਾਰਨ ਦਿਨ ਵਿਚ ਹੀ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀਆਂ ਹੈੱਡ ਲਾਈਟਾਂ ਚਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਸੀ, ਜਿਸ ਕਾਰਨ ਟੋਲ ਪਲਾਜ਼ਾ ’ਤੇ ਵੀ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਅੱਜ ਸਵੇਰੇ ਕਰੀਬ 9 ਵਜੇ ਲਾਡੋਵਾਲ ਚੌਕ ਵਿਚ ਸੰਘਣੀ ਧੁੰਦ ਕਾਰਨ ਸਰਕਾਰੀ ਸਕੂਲ ਵਿਚ ਪਡ਼੍ਹਨ ਜਾਣ ਵਾਲੇ ਬੱਚਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਧੁੰਦ ਕਾਰਨ ਨੈਸ਼ਨਲ ਹਾਈਵੇ ਪਾਰ ਕਰਨਾ ਬਹੁਤ ਖਤਰਨਾਕ ਬਣਿਆ ਹੋਇਆ ਸੀ। ਧਿਆਨਦੇਣਯੋਗ ਹੈ ਕਿ ਧੁੰਦ ਦੇ ਦਿਨਾਂ ਵਿਚ ਲਾਡੋਵਾਲ ਚੌਕ ਵਿਚ ਕਈ ਹਾਦਸੇ ਹੁੰਦੇ ਰਹਿੰਦੇ ਹਨ ਪਰ ਲੋਕਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਸ਼ਰਾਬ ਦੀਆਂ 16 ਬੋਤਲਾਂ ਸਮੇਤ ਗ੍ਰਿਫਤਾਰ
NEXT STORY