ਫਿਰੋਜ਼ਪੁਰ, (ਕੁਮਾਰ)– ਇਥੇ ਅੱਜ ਦੁਪਹਿਰ ਤੱਕ ਸੰਘਣੀ ਧੁੰਦ ਰਹੀ ਅਤੇ ਵਾਹਨਾਂ ਦਾ ਸਡ਼ਕਾਂ ’ਤੇ ਚੱਲਣਾ ਮੁਸ਼ਕਲ ਹੋ ਗਿਆ। ਸੰਘਣੀ ਧੁੰਦ ਦੇ ਕਾਰਨ ਵਾਹਨ ਚਾਲਕਾਂ ਨੂੰ ਲਾਈਟਾਂ ਚਲਾਉਣ ਦੇ ਬਾਵਜੂਦ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ। ਸਡ਼ਕਾਂ ’ਤੇ ਚਲਦੇ ਓਵਰਲੋਡਿਡ ਵਾਹਨ ਸੰਘਣੀ ਧੁੰਦ ਵਿਚ ਸਡ਼ਕ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ ਕਿਉਂਕਿ ਆਉਂਦੇ- ਜਾਂਦੇ ਓਵਰਲੋਡਿਡ ਵਾਹਨਾਂ ਦੇ ਅੱਗੇ-ਪਿੱਛੇ ਚੱਲਦੇ ਵਾਹਨ ਚਾਲਕਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਅਤੇ ਓਵਰਟੇਕ ਕਰਦੇ ਸਮੇਂ ਕਈ ਵਾਰ ਤੇਜ਼ ਰਫਤਾਰ ਨਾਲ ਚਲਦੇ ਵਾਹਨ ਅਜਿਹੇ ਓਵਰਲੋਡਿਡ ਵਾਹਨਾਂ ਦੇ ਨਾਲ ਟਕਰਾ ਜਾਂਦੇ ਹਨ, ਜਿਸ ਕਾਰਨ ਕਈ ਵਾਰ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ।
®ਆਪਣੀ ਤੇ ਦੂਸਰਿਆਂ ਦੀ ਜਾਨ ਬਚਾਓ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਫਿਰੋਜ਼ਪੁਰ ਪ੍ਰੀਤਮ ਸਿੰਘ ਨੇ ਵਾਹਨ ਚਾਲਕਾਂ ਨੂੰ ਧੁੰਦ ’ਚ ਵਿਸ਼ੇਸ਼ ਤੌਰ ’ਤੇ ਵਾਹਨ ਚਲਾਉਂਦੇ ਸਮੇਂ ਸਾਵਧਾਨੀਆਂ ਵਰਤਣ ਅਤੇ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਅਸੀਂ ਆਪਣੀ ਤੇ ਦੂਸਰਿਆਂ ਦੀਆਂ ਕੀਮਤੀ ਜਾਨਾਂ ਬਚਾ ਸਕਦੇ ਹਾਂ। ਸਾਰੇ ਵਾਹਨ ਚਾਲਕ ਆਪਣੇ ਵਾਹਨਾਂ ਦੇ ਅੱਗੇ-ਪਿੱਛੇ ਰਿਫਲੈਕਟਰ ਲਾਉਣ ਅਤੇ ਆਪਣੇ ਵਾਹਨਾਂ ਦੀਆਂ ਅੱਗੇ-ਪਿਛੇ ਦੀਆਂ ਲਾਈਆਂ ਤੇ ਇੰਡੀਕੇਟਰ ਚਲਾਏ ਬਿਨਾਂ ਵਾਹਨ ਨਾ ਚਲਾਉਣ। ਧੁੰਦ ਕਾਰਨ ਵਾਹਨ ਚਾਲਕ ਸਡ਼ਕਾਂ ਦੇ ਕਿਨਾਰੇ ਆਪਣੇ ਵਾਹਨ ਖਡ਼੍ਹੇ ਨਾ ਕਰਨ ਅਤੇ ਜੇਕਰ ਕਿਸੇ ਮਜਬੂਰੀ ਵਿਚ ਵਾਹਨ ਖਡ਼੍ਹਾ ਕਰਨਾ ਪਵੇ ਤਾਂ ਉਸ ਦੇ ਅੱਗਲੇ-ਪਿੱਛਲੇ ਇੰਡੀਕੇਟਰ ਚਲਦੇ ਹੋਣੇ ਚਾਹੀਦੇ ਹਨ। ਐੱਸ. ਐੱਸ. ਪੀ. ਨੇ ਵਾਹਨ ਚਾਲਕਾਂ ਨੂੰ ਨਿਯਮਤ ਗਤੀ ਨਾਲ ਵਾਹਨ ਚਲਾਉਣ, ਵਾਹਨਾਂ ਦੇ ਵਿਚ ਫਾਸਲਾ ਰੱਖਣ, ਸ਼ਰਾਬ ਪੀ ਕੇ ਅਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰ ਕੇ ਵਾਹਨ ਨਾ ਚਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਧੁੰਦ ’ਚ ਲਾਪ੍ਰਵਾਹੀ ਤੇ ਤੇਜ਼ ਰਫਤਾਰ ਦੇ ਨਾਲ ਓਵਰਟੇਕ ਨਾ ਕਰੋ ਤੇ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ। ਟਰੱਕ ਤੇ ਹੋਰ ਵਾਹਨ ਚਾਲਕ ਆਪਣੀ ਗੱਡੀ ’ਚ ਓਵਰਲੋਡਿਡ ਮਾਲ ਨਾ ਭਰਨ। ਉਨ੍ਹਾਂ ਕਿਹਾ ਕਿ ਹਰ ਮਨੁੱਖ ਦੀ ਜਾਨ ਬਹੁਤ ਕੀਮਤੀ ਹੈ। ਇਸ ਲਈ ਕੁਝ ਪਲ ਦੀ ਜਲਦੀ ਵਿਚ ਕਿਸੇ ਦੀ ਜਾਨ ਲੈਣ ਦਾ ਕਾਰਨ ਨਾ ਬਣੋ।
ਕੋਹਰੇ ਦੀ ਮਾਰ ਨਾਲ ਜਨ-ਜੀਵਨ ਪ੍ਰਭਾਵਿਤ ਤਾਪਮਾਨ ਦਾ ਡਿੱਗਣਾ ਜਾਰੀ
NEXT STORY