ਲੁਧਿਆਣਾ (ਸੇਠੀ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੀਤੇ ਦਿਨੀਂ 200 ਕਰੋੜ ਰੁਪਏ ਦੇ ਬੈਂਕ ਲੋਨ ਧੋਖਾਦੇਹੀ ਮਾਮਲੇ ’ਚ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ-2002 ਦੀਆਂ ਵਿਵਸਥਾਵਾਂ ਤਹਿਤ ਭਾਰਤ ਪੇਪਰਸ ਲਿਮ. ਦੇ ਡਾਇਰੈਕਟਰ ਅਨਿਲ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ।
ਅਨਿਲ ਕੁਮਾਰ ਅਗਰਵਾਲ ਨੂੰ 7 ਫਰਵਰੀ ਨੂੰ ਮਾਣਯੋਗ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ, ਜੰਮੂ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਵਿਚ ਮਾਣਯੋਗ ਅਦਾਲਤ ਨੇ ਈ.ਡੀ. ਨੂੰ 13 ਫਰਵਰੀ ਤੱਕ ਉਨ੍ਹਾਂ ਦੀ ਹਿਰਾਸਤ ਦੇ ਦਿੱਤੀ ਹੈ। ਈ.ਡੀ. ਨੇ ਮੈਸਰਜ਼ ਭਾਰਤ ਪੇਪਰਸ ਲਿਮ. ਅਤੇ ਉਸ ਦੇ ਡਾਇਰੈਕਟਰ ਰਜਿੰਦਰ ਕੁਮਾਰ ਅਗਰਵਾਲ, ਪ੍ਰਵੀਨ ਕੁਮਾਰ ਅਗਰਵਾਲ, ਅਨਿਲ ਕੁਮਾਰ, ਬਲਜਿੰਦਰ ਕੁਮਾਰ ਅਗਰਵਾਲ ਖਿਲਾਫ ਸੀ.ਬੀ.ਆਈ. ਵੱਲੋਂ ਐੱਫ.ਆਈ.ਆਰ. ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਆਪਣੇ ਹੀ ਕੀਤੇ ਸਰਵੇ 'ਚ ਹਾਰ ਰਹੀ ਪਾਰਟੀ!
ਐੱਫ.ਆਈ.ਆਰ. ’ਚ ਦੋਸ਼ ਲਾਇਆ ਗਿਆ ਹੈ ਕਿ ਮੈਸਰਜ਼ ਪੇਪਰਸ ਲਿਮ. ਅਤੇ ਉਸ ਦੇ ਨਿਰਦੇਸ਼ਕਾਂ ਨੇ ਬੈਂਕਾਂ ਦੇ ਸੰਘ, ਜਿਸ ’ਚ ਪ੍ਰਧਾਨ ਬੈਂਕ ਵਜੋਂ ਭਾਰਤੀ ਸਟੇਟ ਬੈਂਕ, ਜੇ. ਐਂਡ ਕੇ. ਬੈਂਕ, ਪੀ.ਐੱਨ.ਬੀ. ਅਤੇ ਕਰੂਰ ਵਿਅਸਯ ਬੈਂਕ ਅਤੇ ਹੋਰ ਬੈਂਕ ਸਨ, ਦੇ ਨਾਲ ਲਗਭਗ 200 ਕਰੋੜ ਰੁਪਏ ਦੀ ਬੈਂਕ ਲੋਨ ਦੀ ਧੋਖਾਦੇਹੀ ਕੀਤੀ ਹੈ।
ਈ.ਡੀ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਨਿਲ ਕੁਮਾਰ ਅਗਰਵਾਲ ਨੇ ਸਾਲ 2006 ’ਚ ਇਸ ਦੇ ਗਠਨ ਤੋਂ ਬਾਅਦ ਤੋਂ ਮੈਸਰਜ਼ ਭਾਰਤ ਪੇਪਰਸ ਲਿਮਟਿਡ ਦੇ ਮੁੱਖ ਡਾਇਰੈਕਟਰਾਂ ’ਚੋਂ ਇਕ ਦੇ ਰੂਪ ’ਚ ਆਪਣੀ ਪਾਵਰ ਦੀ ਵਰਤੋਂ ਕਰ ਕੇ ਫਰਜ਼ੀ ਸੰਸਥਾਵਾਂ ਅਤੇ ਸਬੰਧਤ ਸੰਸਥਾਵਾਂ ਜ਼ਰੀਏ ਫਰਜ਼ੀ ਚਲਾਨ ਦੇ ਆਧਾਰ ’ਤੇ ਮਸ਼ੀਨਰੀ ਦੀ ਨਾਜਾਇਜ਼ ਵਿਕਰੀ, ਅੰਸ਼ਬੱਧ ਸੰਸਥਾਵਾਂ ਨੂੰ ਵਹੀ ਖਾਤੇ ਤੋਂ ਸਕ੍ਰੈਪ ਵੇਚ ਕੇ ਅਤੇ ਧਾਰਕ ਕੰਪਨੀ ਦੇ ਵਹੀਖਾਤਾ ’ਚ ਵੱਖ-ਵੱਖ ਦੇਣਦਾਰਾਂ ਨੂੰ ਇਕੱਠੇ ਕਰ ਕੇ ਲੋਨ ਦੇ ਕੁਝ ਹਿੱਸੇ ਦੀ ਹੇਰਾ-ਫੇਰੀ ਕਰ ਕੇ ਮਨੀ ਲਾਂਡਰਿੰਗ ਦਾ ਅਪਰਾਧ ਕੀਤਾ ਹੈ।
ਇਹ ਵੀ ਪੜ੍ਹੋ- ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 10 ਪਿਸਤੌਲ ਤੇ 1 ਰਾਈਫਲ ਸਣੇ 7 ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਈ.ਡੀ. ਨੇ 31 ਜਨਵਰੀ ਅਤੇ 5 ਫਰਵਰੀ ਨੂੰ ਮੈਸਰਜ਼ ਭਾਰਤ ਪੇਪਰਸ ਲਿਮਟਿਡ, ਮੈਸਰਜ਼ ਇੰਟਰਨੈਸ਼ਨਲ ਟ੍ਰੇਡਰਸ ਅਤੇ ਮੈਸਰਜ਼ ਚੌਧਰੀ ਇੰਡਸਟ੍ਰੀਅਲ ਪ੍ਰਾਜੈਕਟਸ ਪ੍ਰਾਈਵੇਟ ਲਿਮ. ਦੇ ਮੌਜੂਦਾ ਅਤੇ ਸਾਬਕਾ ਨਿਰਦੇਸ਼ਕਾਂ ਨਾਲ ਸਬੰਧਤ ਦਫਤਰ ਅਤੇ ਰਿਹਾਇਸ਼ੀ ਕੰਪਲੈਕਸਾਂ ਸਮੇਤ ਜੰਮੂ-ਕਸ਼ਮੀਰ, ਪੰਜਾਬ ਅਤੇ ਉੱਤਰ ਪ੍ਰਦੇਸ਼ ’ਚ ਫੈਲੇ ਕਈ ਸਥਾਨਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਦੇ ਨਤੀਜੇ ਵਜੋਂ 34 ਲੱਖ ਰੁਪਏ ਤੋਂ ਵੱਧ ਦੀ ਨਕਦੀ, ਲਗਭਗ 600 ਗ੍ਰਾਮ ਸੋਨਾ ਅਤੇ ਜਾਇਦਾਦ ਦੇ ਦਸਤਾਵੇਜ਼, ਹਾਰਡ ਡਿਸਕ, ਡਿਜੀਟਲ ਡਿਵਾਈਸ ਅਤੇ ਡਿਜੀਟਲ ਸਬੂਤਾਂ ਦੇ ਤੌਰ ’ਤੇ ਵੱਖ-ਵੱਖ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਸਨ। ਮਾਮਲੇ ’ਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਕਿਸਾਨਾਂ ਨੇ ਸੜਕਾਂ 'ਤੇ ਖ਼ਿਲਾਰੇ ਕਿੰਨੂ, ਡੀ.ਸੀ. ਦਫ਼ਤਰ ਮੂਹਰੇ 200 ਟਰਾਲੀਆਂ ਹੋਰ ਸੁੱਟਣ ਦੀ ਦਿੱਤੀ ਚਿਤਾਵਨੀ
NEXT STORY