ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨਗਰ ਕੌਂਸਲ ਦੇ 8 ਵਾਰਡਾਂ ਲਈ ਚੋਣਾਂ ਦਾ ਕੰਮ ਬੜੇ ਸ਼ਾਂਤੀਪੂਰਨ ਢੰਗ ਨਾਲ ਚੱਲ ਰਿਹਾ ਹੈ। ਲੋਕ ਸਵੇਰੇ 7 ਵਜੇ ਹੀ ਵੋਟਾਂ ਪਾਉਣ ਲਈ ਆਉਣੇ ਸ਼ੁਰੂ ਹੋ ਗਏ। ਸਵਾ 11 ਵਜੇ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਹੁਣ ਤੱਕ ਸਾਰੇ ਵਾਰਡਾਂ ’ਤੇ ਕਰੀਬ 28 ਤੋਂ 30 ਫ਼ੀਸਦੀ ਵੋਟ ਪੋਲ ਹੋ ਚੁੱਕੀ ਹੈ।
8 ਵਾਰਡਾਂ ਲਈ 12 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਵੋਟਾਂ ਪਾਉਣ ਦਾ ਕੰਮ ਬੜੀ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਇੰਤਜ਼ਾਰ ਨਹੀਂ ਕਰਨਾ ਪੈ ਰਿਹਾ। ਸ਼ਾਮ 4 ਵਜੇ ਤੱਕ ਵੋਟਾਂ ਪਾਉਣ ਦਾ ਕੰਮ ਖ਼ਤਮ ਹੋਵੇਗਾ, ਜਿਸ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਪੁਲਸ ਪ੍ਰਸਾਸ਼ਨ ਵਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ।
ਲੁਧਿਆਣਾ 'ਚ ਵੋਟਿੰਗ ਜਾਰੀ, 447 ਉਮੀਦਵਾਰਾਂ 'ਚੋਂ ਚੁਣੇ ਜਾਣਗੇ 95 ਕੌਂਸਲਰ
NEXT STORY