helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, DEC 30, 2024
ਮਲਿਆਲਮ ਸਿਨੇਮਾ ਦੇ ਮਸ਼ਹੂਰ ਅਦਾਕਾਰ ਦੀ ਸ਼ੱਕੀ ਹਾਲਾਤ...
ਖੇਤਾਂ 'ਚ ਕੰਮ ਕਰਦੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ,...
ਪੰਜਾਬ ਬੰਦ ; ਰੇਲ ਯਾਤਰੀਆਂ ਲਈ ਵੱਡੀ ਖ਼ਬਰ- 150...
ਭਰੂਚ ਦੇ ਕੈਮੀਕਲ ਪਲਾਂਟ 'ਚ ਜ਼ਹਿਰੀਲੀ ਗੈਸ ਹੋਈ...
ਪੰਜਾਬ
ਮਨੋਰੰਜਨ
Photos
Videos
ਜੈਤੋ/ਫਰੀਦਕੋਟ (ਪਰਾਸ਼ਰ, ਜਗਦੀਸ਼, ਚਾਵਲਾ) - ਕਲਕੱਤਾ ਵਿਖੇ ਹੋਈ ਦਰਦਨਾਕ ਘਟਨਾ ਨਾਲ ਸਮੁੱਚੀ ਮਾਨਵਤਾ ਦਾ ਮਨ ਵਲੂੰਧਰਿਆ ਗਿਆ ਹੈ ਅਤੇ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਕੇਵਲ ਤਿੱਖੇ ਸ਼ਬਦਾਂ ’ਚ ਨਿਖੇਧੀ ਹੀ ਨਹੀਂ ਕਰਨੀ ਚਾਹੀਦੀ ਬਲਕਿ ਅਜਿਹੇ ਖੂਨੀ ਦਰਿੰਦਿਆਂ ਨੂੰ ਮੌਤ ਦੀ ਸਜ਼ਾ ਦੇਣੀ ਬਣਦੀ ਹੈ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਬੀਤੀ ਸ਼ਾਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਡਾਕਟਰਾਂ ਅਤੇ ਯੂਨੀਵਰਸਿਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਕਲਕੱਤਾ ਵਿੱਚ ਜੋ ਦਰਦਨਾਕ ਘਟਨਾ ਵਾਪਰੀ ਹੈ ਉਸ ਦਾ ਖੌਫ ਸਭ ਦੇ ਮਨਾਂ ’ਚ ਆਪਣੀਆਂ ਧੀਆਂ ਨੂੰ ਲੈ ਕੇ ਆਇਆ ਹੈ।
ਇਸ ਘਟਨਾ ਸਬੰਧੀ ਹੋਰ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਉਪਰ ਉੱਠ ਕੇ ਇਸ ਘਟਨਾ ਦੀ ਘੋਰ ਨਿੰਦਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਪਹਿਲਾਂ ਹੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਵਿਚਾਰ ਚਰਚਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 181 ਟੋਲ ਫਰੀ ਨੰਬਰ ਪਹਿਲਾਂ ਹੀ ਜਾਰੀ ਕੀਤਾ ਹੋਇਆ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਸੂਬੇ ਵਿਚ ਸਾਰੇ ਹਸਪਤਾਲਾਂ ਅੰਦਰ ਤੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲਾ ਕੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕ ਲਿਆ ਜਾਵੇ।
ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਕੇਵਲ ਸੀ.ਸੀ.ਟੀ.ਵੀ ਕੈਮਰੇ ਹੀ ਨਹੀਂ ਬਲਕਿ ਅਜਿਹੀਆਂ ਥਾਵਾਂ ’ਤੇ ਸੁਰੱਖਿਆ ਗਾਰਡ ਦਾ 24 ਘੰਟੇ ਪਹਿਰਾ ਵੀ ਯਕੀਨੀ ਬਣਾਇਆ ਜਾਵੇਗਾ। ਸੂਬੇ ਵਿੱਚ ਵੱਖ-ਵੱਖ ਥਾਵਾਂ 'ਤੇ ਡਾਕਟਰਾਂ ਵਲੋਂ ਇਸ ਘਟਨਾ ਨੂੰ ਲੈ ਕੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਬਾਰੇ ਬੋਲਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਸਿਹਤ ਅਮਲੇ ਨੂੰ ਪ੍ਰਦਰਸ਼ਨ ਦਾ ਅਜਿਹਾ ਤਰੀਕਾ ਵਰਤਣਾ ਚਾਹੀਦਾ ਹੈ, ਤਾਂ ਜੋ ਮਰੀਜ਼ਾਂ ਨੂੰ ਦਿੱਕਤ ਪੇਸ਼ ਨਾ ਆਵੇ।
ਪਾਕਿਸਤਾਨ ਤੋਂ ਆਈਆਂ ਔਰਤਾਂ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਬੰਨ੍ਹੀ ਰੱਖੜੀ
Stories You May Like
ਪੰਜਾਬ 'ਚ ਅਜੇ ਹੋਰ ਜ਼ੋਰ ਫੜੇਗੀ ਸੀਤ ਲਹਿਰ, ਮੌਸਮ ਵਿਭਾਗ ਨੇ 3 ਦਿਨਾਂ ਲਈ ਕਰ 'ਤੀ...
ਪੰਜਾਬ 'ਚ 'ਲਾਕਡਾਊਨ', 9 ਘੰਟੇ ਰਹੇਗਾ ਸਭ ਕੁਝ ਬੰਦ
ਸੜਕਾਂ 'ਤੇ ਨਹੀਂ ਦੌੜਨਗੀਆਂ ਸਰਕਾਰੀ ਬੱਸਾਂ, ਪੰਜਾਬ ਬੰਦ ਦੀ ਕਾਲ ਦਰਮਿਆਨ ਹੋ ਗਿਆ...
ਪਤਨੀ ਤੋਂ ਲੱਖਾਂ ਰੁਪਏ ਖ਼ਰਚਾ ਕੇ ਵਿਦੇਸ਼ ਪੁੱਜੇ ਪਤੀ ਨੇ ਬਦਲੇ ਤੇਵਰ, ਕੀਤਾ ਉਹ ਜੋ...
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਲੁਧਿਆਣਾ 'ਚ ਵਿਆਹ ਵਰਗਾ ਮਾਹੌਲ
ਗੋਭੀ ਦੇ ਪੱਤੇ ਤੋੜ ਕੇ ਖਾਣ ਨਾਲ ਬੱਚੀ ਦੀ ਮੌਤ, ਕਿਵੇਂ ਲੈ ਲਈ ਪੱਤਾ ਗੋਭੀ ਨੇ ਜਾਨ?
ਵਿਆਹ ਦੀ ਵਰ੍ਹੇਗੰਢ 'ਤੇ ਗਾਇਕਾ ਗੁਲਰੇਜ ਅਖਤਰ ਨੇ ਪਤੀ ਨੂੰ ਕੀਤੀ ਕਿੱਸ, ਪਰਿਵਾਰ...
ਅੰਬਾਨੀ ਪਰਿਵਾਰ ਨੇ ਸਲਮਾਨ ਤੋਂ ਵਾਰੇ ਕਰੋੜਾਂ ਰੁਪਏ, ਜਾਮਨਗਰ 'ਚ ਆਤਿਸ਼ਬਾਜ਼ੀ ਤੇ...
ਪੰਜਾਬ ਬੰਦ ਦੀ ਕਾਲ ਵਿਚਾਲੇ ਕਿਸਾਨਾਂ ਦਾ ਇਕ ਹੋਰ ਵੱਡਾ ਐਲਾਨ
ਕੜਾਕੇ ਦੀ ਠੰਡ ਦਰਮਿਆਨ ਸਿਹਤ ਮਹਿਕਮੇ ਵੱਲੋਂ ਐਡਵਾਈਜ਼ਰੀ ਜਾਰੀ, ਭੁੱਲ ਕੇ ਵੀ ਨਾ...
ਠੰਡ ਦੇ ਮੌਸਮ 'ਚ ਵਧ ਰਿਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖਾਓ ਇਹ ਫਲ
ਠੰਡ ਦੇ ਨਾਲ ਵਾਇਰਸ ਦਾ ਵੀ ਵਧਿਆ ਖ਼ਤਰਾ, ਬੱਚਿਆਂ ਅਤੇ ਬਜ਼ੁਰਗਾਂ ਲਈ ਬਣੀ ਚਿੰਤਾ,...
ਨੋਟਾਂ 'ਤੇ ਦਸਤਖ਼ਤ ਤੋਂ ਲੈ ਕੇ PM ਤੱਕ, ਭਾਰਤੀ ਦਿਲਾਂ 'ਚ ਹਮੇਸ਼ਾ ਰਹਿਣਗੀਆਂ...
ਡਰ ਦੇ ਸਾਏ 'ਚ ਲੁਧਿਆਣੇ ਦੇ ਲੋਕ, ਉੱਡੀ ਰਾਤਾਂ ਦੀ ਨੀਂਦ! 2 ਦਿਨਾਂ 'ਚ...
ਰੀਲ ਬਣਾਉਣ ਦਾ ਜਨੂੰਨ, ਮਹਿਲਾ ਵੱਲੋਂ ਪਾਗਲਪਣ ਦੀਆਂ ਹੱਦਾਂ ਪਾਰ, ਸੜਕ ਵਿਚਾਲੇ...
ਪੰਜਾਬ 'ਚ ਪੈ ਰਹੇ ਮੀਂਹ ਨੇ ਠਾਰੇ ਲੋਕ, ਹੋਰ ਜ਼ੋਰ ਫੜੇਗੀ ਠੰਡ, ਜਾਣੋ ਮੌਸਮ...
ਪੰਜਾਬ 'ਚ ਪੈਣਗੇ ਗੜ੍ਹੇ, ਅਜੇ ਨਹੀਂ ਰੁਕੇਗਾ ਮੀਂਹ, ਮੌਸਮ ਵਿਭਾਗ ਦਾ Fresh Alert
ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ...
Subscribe Now!