ਅਬੋਹਰ (ਸੁਨੀਲ)– ਸਥਾਨਕ ਮੁਹੱਲਾ ਵਰਿਆਮ ਨਗਰ ਵਿਖੇ ਬੀਤੀ ਰਾਤ ਸੁੱਤੇ ਪਏ ਇਕ ਪਰਿਵਾਰ ਦੇ ਚਾਰ ਜੀਆਂ ਦੇ ਕਮਰੇ ਦੀ ਛੱਤ ਡਿੱਗ ਗਈ ਪਰ ਉਹ ਸਮੇਂ ਸਿਰ ਕਮਰੇ ਵਿਚੋਂ ਬਾਹਰ ਆ ਗਏ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਜਾਣਕਾਰੀ ਅਨੁਸਾਰ ਵਰਿਆਮ ਨਗਰ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਮੁਕਤਸਰ ਵਿਚ ਵਿਆਹੁਤਾ ਉਸ ਦੀ ਬੇਟੀ ਬਲਜਿੰਦਰ ਕੌਰ ਅਤੇ ਜਵਾਈ ਬਲਦੇਵ ਸਿੰਘ ਇਥੇ ਆ ਕੇ ਬੱਚਿਆਂ ਨਾਲ ਰਹਿ ਰਹੇ ਸੀ।
ਬਲਦੇਵ ਸਿੰਘ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਆਰਥਿਕ ਤੰਗੀ ਕਾਰਨ ਉਸ ਨੇ ਆਪਣੀ 17 ਸਾਲ ਦੀ ਧੀ ਕੋਮਲ ਨੂੰ ਵੀ 8ਵੀਂ ਜਮਾਤ ਤੋਂ ਬਾਅਦ ਸਕੂਲ ਛੁਡਵਾ ਦਿੱਤਾ ਅਤੇ ਉਸ ਦੇ ਵਿਆਹ ਲਈ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਕਿ ਉਸ ਦਾ 14 ਸਾਲਾ ਪੁੱਤਰ ਰਾਹੁਲ ਵੀ ਪੜ੍ਹਾਈ ਛੱਡ ਕੇ ਆਪਣੇ ਪਿਤਾ ਨਾਲ ਸ਼ਟਰਿੰਗ ਦੀ ਦੁਕਾਨ ’ਤੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਦੇ ਸੀਨੀਅਰ IAS ਅਧਿਕਾਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਤੇ ਚੱਲੀ ਗੋਲ਼ੀ

ਬੀਤੀ ਰਾਤ ਪੂਰਾ ਪਰਿਵਾਰ ਇਕ ਕਮਰੇ ’ਚ ਸੁੱਤੇ ਪਿਆ ਸੀ ਕਿ ਰਾਤ ਕਰੀਬ ਸਾਢੇ 3 ਵਜੇ ਅਚਾਨਕ ਟੁੱਟੇ ਹੋਏ ਮਕਾਨ ’ਚੋਂ ਕੁਝ ਮਲਬਾ ਹੇਠਾਂ ਆ ਗਿਆ ਤਾਂ ਉਨ੍ਹਾਂ ਦੀ ਅੱਖ ਖੁੱਲ੍ਹ ਗਈ ਅਤੇ ਤੁਰੰਤ ਬਾਹਰ ਆ ਗਏ, ਜਿਸ ਤੋਂ ਬਾਅਦ ਕਰੀਬ ਡੇਢ ਮਿੰਟ ਵਿਚ ਹੀ ਪੂਰੀ ਛੱਤ ਆ ਗਈ ਅਤੇ ਸਾਰਾ ਸਾਮਾਨ ਉਸ ਵਿਚ ਦੱਬ ਗਿਆ, ਜੇਕਰ ਉਹ ਸਮੇਂ ਸਿਰ ਬਾਹਰ ਨਾ ਆਏ ਹੁੰਦੇ ਤਾਂ ਮਲਬੇ ਵਿਚ ਦੱਬਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਛੱਤ ਡਿੱਗਣ ਕਾਰਨ ਕਮਰੇ ਵਿਚ ਰੱਖਿਆ ਬੈੱਡ, ਪੇਟੀ, ਟੀ. ਵੀ., ਫਰਿੱਜ, ਟਰੰਕ ਅਤੇ ਹੋਰ ਸਾਰਾ ਘਰੇਲੂ ਸਾਮਾਨ ਦੱਬ ਗਿਆ ਅਤੇ ਹਜ਼ਾਰਾਂ ਦਾ ਨੁਕਸਾਨ ਹੋ ਗਿਆ। ਪੀੜਤ ਪਰਿਵਾਰ ਅਤੇ ਗੁਆਂਢੀ ਸੁਭਾਸ਼ ਨੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ, ‘ਆਪ’ ਹਲਕਾ ਇੰਚਾਰਜ ਅਰੁਣ ਨਾਰੰਗ ਅਤੇ ਵਿਧਾਇਕ ਸੰਦੀਪ ਜਾਖਡ਼ ਨੂੰ ਅਪੀਲ ਕੀਤੀ ਹੈ ਕਿ ਉਹ ਲੋੜਵੰਦ ਪਰਿਵਾਰ ਦੀ ਮਦਦ ਕਰਨ ਤਾਂ ਜੋ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਕੋਈ ਪ੍ਰਬੰਧ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਗੋਰਾਇਆ ਵਿਖੇ ਖੇਤਾਂ 'ਚੋਂ ਮਿਲੀ ਨੌਜਵਾਨ ਦੀ ਗਲੀ-ਸੜੀ ਲਾਸ਼, ਮੰਜ਼ਰ ਵੇਖ ਸਹਿਮੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਝੋਨੇ ਦੀ ਖਰੀਦ ਨਾ ਕੀਤੇ ਜਾਣ ਕਾਰਨ ਦੁਖੀ ਕਿਸਾਨ ਨੇ ਟਾਵਰ ’ਤੇ ਚੜ੍ਹ ਕੇ ਕੀਤਾ ਰੋਸ ਪ੍ਰਦਰਸ਼ਨ
NEXT STORY