ਫਰੀਦਕੋਟ (ਜਗਤਾਰ) - 1 ਅਪ੍ਰੈਲ ਤੋਂ ਸਰਕਾਰੀ ਪੱਧਰ 'ਤੇ ਕਣਕ ਦੀ ਖਰੀਦ ਹੋਣੀ ਸ਼ੁਰੂ ਹੋ ਚੁੱਕੀ ਹੈ ਅਤੇ ਪੰਜਾਬ ਦੀਆਂ ਕਈ ਮੰਡੀਆਂ 'ਚ ਕਣਕ ਦੀ ਆਮਦ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਫਰੀਦਕੋਟ ਦੀ ਅਨਾਜ ਮੰਡੀ 'ਚ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਰਕੀਟ ਕਮੇਟੀ ਨੇ ਅਨਾਜ ਮੰਡੀ ਦੀ ਚਾਰ ਦਿਵਾਰੀ ਤੋੜ ਦਿੱਤੀ ਹੈ, ਜਿਸ ਕਾਰਨ ਅਨਾਜ ਮੰਡੀ 'ਚ ਕੰਮ ਕਰਨ ਵਾਲੀ ਲੇਬਰ ਨੂੰ ਜਿੱਥੇ ਕਣਕ ਦੇ ਚੋਰੀ ਹੋਣ ਦਾ ਡਰ ਸਤਾਉਣ ਲੱਗਾ ਹੈ, ਉਥੇ ਹੀ ਉਨ੍ਹਾਂ ਨੂੰ ਲਾਵਾਰਸ ਪਸ਼ੂਆਂ ਦੀ ਮਾਰ ਵੀ ਝੱਲਣੀ ਪੈ ਸਕਦੀ ਹੈ।
ਇਸ ਮੌਕੇ ਮਜਦੂਰਾਂ ਨੇ ਦੱਸਿਆ ਕਿ ਅਨਾਜ ਮੰਡੀ ਦੀ ਚਾਰ ਦਿਵਾਰੀ ਵਿਭਾਗ ਵਲੋਂ ਪੂਰੀ ਤਰਾਂ ਤੋੜ ਦਿੱਤੀ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਅਨਾਜ ਦੇ ਚੋਰੀ ਹੋਣ ਦਾ ਖਤਰਾ ਜ਼ਿਆਦਾ ਲੱਗ ਰਿਹਾ ਹੈ। ਅਨਾਜ ਮੰਡੀ ਦੀਆਂ ਸਾਰੀਆਂ ਦਿਵਾਰਾਂ ਟੁੱਟੀਆਂ ਹੋਈਆਂ ਹਨ ਅਤੇ ਇਸ ਥਾਂ 'ਤੇ ਕੋਈ ਗੇਟ ਵਗੈਰਾ ਵੀ ਨਹੀਂ ਲੱਗਿਆ ਹੋਇਆ।ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਉਨ੍ਹਾਂ ਦੀ ਕਣਕ ਚੋਰੀ ਹੋ ਜਾਂਦੀ ਹੈ ਤਾਂ ਇਸ ਦੀ ਭਰਪਾਈ ਵੀ ਮਜ਼ਦੂਰਾਂ ਨੂੰ ਹੀ ਕਰਨੀ ਪਵੇਗੀ। ਇਸੇ ਕਾਰਨ ਉਨ੍ਹਾਂ ਨੇ ਵਿਭਾਗ ਨੂੰ ਕਣਕ ਦੀ ਆਮਦ ਤੋਂ ਪਹਿਲਾਂ-ਪਹਿਲਾਂ ਚਾਰ ਦਿਵਾਰੀ ਦੀ ਉਸਾਰੀ ਕਰਨ ਦੀ ਮੰਗ ਕੀਤੀ ਹੈ ਅਤੇ ਮੰਡੀ ਅੰਦਰ ਪੀਣ ਵਾਲੇ ਪਾਣੀ ਸਮੇਤ ਬਾਕੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਗੱਲ ਕਹੀ ਹੈ।
ਪੈਦਲ ਜਾ ਰਹੇ ਵਿਅਕਤੀ ਨੂੰ ਮੋਟਰਸਾਈਕਲ ਸਵਾਰ ਨੇ ਮਾਰੀ ਟੱਕਰ, ਮੌਤ
NEXT STORY