ਸੰਗਰੂਰ (ਹਨੀ ਕੋਹਲੀ): ਸੰਗਰੂਰ ਦੇ ਪਿੰਡ ਬਹਾਦੁਰਪੁਰ 'ਚ ਸੈਟੇਲਾਈਟ ਦੀ ਲੋਕੇਸ਼ਨ ਦੇ ਬਾਅਦ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਮੌਕਾ ਦੇਖਣ ਆਏ ਪਟਵਾਰੀ ਨੂੰ ਕਿਰਤੀ ਕਿਸਾਨ ਯੂਨੀਅਨ ਵਲੋਂ ਬੰਦੀ ਬਣਾ ਲਿਆ ਗਿਆ। ਯੂਨੀਅਨ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ 'ਚ ਪਟਵਾਰੀ ਰਿਪੋਰਟ ਬਣਾਉਣ ਆਇਆ ਹੈ, ਜਿਨ੍ਹਾਂ-ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ ਹੈ ਉਨ੍ਹਾਂ 'ਤੇ ਕਾਰਵਾਈ ਕਰਨ ਲਈ ਉਹ ਮੌਕਾ ਦੇਖਣ ਲਈ ਆਏ ਹਨ, ਜਿਸ ਦੇ ਚੱਲਦੇ ਪਿੰਡ ਦੇ ਲੋਕਾਂ ਨੇ ਉਸ ਨੂੰ ਬੰਦੀ ਬਣਾ ਲਿਆ ਹੈ ਅਤੇ ਆਪਣੇ ਨਾਲ ਧਰਨੇ 'ਚ ਬਿਠਾ ਲਿਆ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਉਦੋਂ ਤੱਕ ਪਟਵਾਰੀ ਨੂੰ ਨਹੀਂ ਛੱਡਾਂਗੇ ਜਦੋਂ ਤੱਕ ਸਾਡੇ ਪਿੰਡ ਦੇ ਹੋਰ ਕਿਸਾਨਾਂ 'ਤੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਦਰਜ ਨਹੀਂ ਕੀਤੇ ਜਾਂਦੇ ਅਤੇ ਸਾਨੂੰ ਭਰੋਸਾ ਨਹੀਂ ਦਿੱਤਾ ਜਾਂਦਾ ਕਿ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਸਾਡੇ ਪਿੰਡ 'ਚ ਕਿਸਾਨਾਂ 'ਤੇ ਕਾਰਵਾਈ ਕਰਨ ਲਈ ਨਹੀਂ ਆਵੇਗਾ।
ਇਹ ਵੀ ਪੜ੍ਹੋ: ਬਿਨਾਂ ਹੈਲਮਟ ਨਾਕੇ 'ਤੇ ਰੋਕੇ ਨੌਜਵਾਨਾਂ ਦੀ ਗੁੰਡਾਗਰਦੀ,ਪੁਲਸ ਮੁਲਾਜ਼ਮ ਦੀ ਵਰਦੀ ਪਾੜੀ
ਕਿਸਾਨ ਯੂਨੀਅਨ ਦੇ ਨੇਤਾ ਉੱਥੇ ਆਪਣੇ ਸਾਥੀ ਨੂੰ ਬੰਦੀ ਬਣਾਏ ਜਾਣ ਦੀ ਖ਼ਬਰ ਸੁਣਦੇ ਹੀ ਇਲਾਕੇ ਦੇ ਨੇੜੇ-ਤੇੜੇ ਦੇ ਪਿੰਡਾਂ ਦੇ ਪਟਵਾਰੀ ਵੀ ਮੌਕੇ 'ਤੇ ਪਹੁੰਚ ਗਏ। ਜੋ ਵੀ ਬੰਦੀ ਬਣਾ ਕੇ ਕਿਸਾਨ ਯੂਨੀਅਨ ਵਲੋਂ ਧਰਨੇ 'ਤੇ ਬਿਠਾ ਲਿਆ ਗਿਆ। ਪਟਵਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਸਾਥੀ ਦੇ ਕੋਲ ਆਏ ਸਨ ਜੋ ਕਿ ਪਿੰਡ ਬਹਾਦੁਰਪੁਰ 'ਚ ਮੌਕਾ ਦੇਖ਼ਣ ਦੇ ਲਈ ਆਇਆ ਸੀ ਪਰ ਉਸ ਨੂੰ ਬੰਦੀ ਬਣਾ ਲਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਉਸ ਦੇ ਕੋਲ ਆਏ ਤਾਂ ਸਾਨੂੰ ਵੀ ਜ਼ਬਰੀ ਬੰਦੀ ਬਣਾ ਕੇ ਧਰਨੇ 'ਚ ਬੈਠਾ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣੇ ਤਹਿਸੀਲਦਾਰ ਨੂੰ ਫੋਨ ਕੀਤਾ, ਉਹ ਜਲਦੀ ਇੱਥੇ ਆਉਣਗੇ ਅਤੇ ਕਿਸਾਨਾਂ ਨੂੰ ਭਰੋਸਾ ਦੇ ਕੇ ਸਾਨੂੰ ਛੁਡਾ ਕੇ ਲੈ ਜਾਣਗੇ।
ਇਹ ਵੀ ਪੜ੍ਹੋ: ਧਰਨੇ ਦੌਰਾਨ ਕਿਸਾਨਾਂ ਅਤੇ 'ਆਪ' ਵਰਕਰਾਂ 'ਚ ਹੋਈ ਝੜਪ
ਉੱਥੇ ਐੱਸ.ਡੀ.ਐੱਮ. ਬਬਨਦੀਪ ਸਿੰਘ ਵਾਲੀਆਂ ਨੇ ਕਿਹਾ ਕਿ ਜੋ ਵੀ ਸਰਕਾਰੀ ਅਧਿਕਾਰੀ ਇਸ ਪਿੰਡ 'ਚ ਆਏ ਸਨ ਉਹ ਮਾਨਯੋਗ ਹਾਈਕੋਰਟ ਅਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ ਤਹਿਤ ਆਏ ਸਨ ਪਰ ਇਸ ਪਿੰਡ 'ਚ ਅਤੇ ਨੇੜੇ-ਤੇੜੇ ਦੇ ਪਿੰਡਾਂ 'ਚ ਕਿਸੇ ਵੀ ਕਿਸਾਨ 'ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਕੀਤਾ ਜਾਵੇਗਾ।
ਨਾਲੇ ਪੁੰਨ ਨਾਲੇ ਫ਼ਲੀਆਂ: PAU ਅਧਿਕਾਰੀ ਨੇ ਪਰਾਲੀ ਤੋਂ ਤਿਆਰ ਕੀਤਾ ‘ਸੋਫਾ ਸੈੱਟ’
NEXT STORY