ਖੰਨਾ, (ਸੁਨੀਲ)- ਨਜ਼ਦੀਕੀ ਪਿੰਡ ਅਲੌਡ਼ ਵਿਚ ਕਰਿਆਨਾ ਸਟੋਰ ’ਚ ਇਕ ਵਿਅਕਤੀ ਨੇ ਪਹਿਲਾਂ ਦੁਕਾਨਦਾਰ ਨਾਲ ਕੁੱਟ-ਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਉਥੇ ਹੀ ਡੰਡੇ ਨਾਲ ਦੁਕਾਨ ’ਚ ਤੋਡ਼ਫੋਡ਼ ਵੀ ਕੀਤੀ। ਜ਼ਖ਼ਮੀ ਦੁਕਾਨਦਾਰ ਨੂੰ ਸਿਵਲ ਹਸਪਤਾਲ ਖੰਨਾ ’ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਐੱਮ. ਐੱਲ. ਆਰ. ਦੇ ਰਾਹੀਂ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਸੀ। ਪੁਲਸ ਨੇ ਜ਼ਖ਼ਮੀ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਜ਼ੇਰੇ ਇਲਾਜ ਵਿੱਕੀ ਕੁਮਾਰ (18) ਪੁੱਤਰ ਰਾਜ ਕਿਸ਼ੋਰ ਨਿਵਾਸੀ ਉੱਤਮ ਨਗਰ ਖੰਨਾ ਨੇ ਦੱਸਿਆ ਕਿ ਉਹ ਪਿੰਡ ਅਲੌਡ਼ ’ਚ ਗੁਰੂ ਕ੍ਰਿਪਾ ਜਨਰਲ ਸਟੋਰ ਨਾਮਕ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਅੱਜ ਜਦੋਂ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ ਤਾਂ ਪਿੰਡ ਅਲੌਡ਼ ਦਾ ਹੀ ਰਹਿਣ ਵਾਲਾ ਇਕ ਵਿਅਕਤੀ ਉਸ ਦੀ ਦੁਕਾਨ ’ਤੇ ਆਇਆ ਅਤੇ ਉਸ ਨੂੰ ਗਾਲਾਂ ਕੱਢ ਕੇ ਚਲਾ ਗਿਆ, ਜਿਸ ਦੇ ਕੁਝ ਦੇਰ ਬਾਅਦ ਉਹ ਫਿਰ ਤੋਂ ਆਇਆ ਅਤੇ ਡੰਡੇ ਨਾਲ ਉਸ ਦੀ ਦੁਕਾਨ ’ਚ ਬੁਰੀ ਤਰ੍ਹਾਂ ਤੋਡ਼-ਭੰਨ ਕਰਦੇ ਹੋਏ ਉਸ ’ਤੇ ਵੀ ਡੰਡੇ ਨਾਲ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉੱਥੋਂ ਭੱਜ ਗਿਆ। ਵਿੱਕੀ ਨੂੰ ਉਸ ਦੇ ਪਿਤਾ ਨੇ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਉਥੇ ਹੀ ਦੂਜੇ ਪੱਖ ਦੇ ਵਿਅਕਤੀ ਨੇ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਨਿਰਾਧਾਰ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਨੇ ਕਿਸੇ ਨਾਲ ਕੁੱਟ-ਮਾਰ ਨਹੀਂ ਕੀਤੀ।
ਹੈਰੋਇਨ ਤੇ ਅਫੀਮ ਸਮੇਤ ਤਿੰਨ ਸਮੱਗਲਰ ਗ੍ਰਿਫਤਾਰ
NEXT STORY