ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, (ਪਵਨ, ਸੁਖਪਾਲ, ਖੁਰਾਣਾ)- ਅੱਜ ਸਵੇਰ ਵੇਲੇ ਪਈ ਸੰਘਣੀ ਧੁੰਦ ਨੇ ਸਾਰਾ ਜਨ-ਜੀਵਨ ਠੱਪ ਅਤੇ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਧੁੰਦ ਇੰਨੀ ਜ਼ਿਆਦਾ ਸੀ ਕਿ ਸਾਹਮਣੇ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਵਾਹਨ ਚਾਲਕ ਜਿਨ੍ਹਾਂ ਨੂੰ ਕਿਸੇ ਮਜਬੂਰੀਵੱਸ ਕੰਮ-ਧੰਦੇ ਜਾਣਾ ਪੈ ਰਿਹਾ ਸੀ, ਬੇਹੱਦ ਤੰਗ-ਪ੍ਰੇਸ਼ਾਨ ਸਨ। ਡਰਾਈਵਰ ਚਿੱਟੀ ਪੱਟੀ ਦਾ ਸਹਾਰਾ ਲੈ ਕੇ ਵਾਹਨ ਚਲਾ ਰਹੇ ਸਨ ਅਤੇ ਜਿਨ੍ਹਾਂ ਸਡ਼ਕਾਂ ’ਤੇ ਚਿੱਟੀ ਪੱਟੀ ਨਹੀਂ ਲੱਗੀ, ਉੱਥੇ ਤਾਂ ਵਾਹਨ ਚਲਾਉਣੇ ਹੋਰ ਵੀ ਅੌਖੇ ਸਨ।
ਬੱਸਾਂ ਤੇ ਰੇਲ ਗੱਡੀਆਂ ਹੋਈਆਂ ਲੇਟ
ਧੁੰਦ ਕਾਰਨ ਅੱਜ ਇਸ ਖੇਤਰ ’ਚੋਂ ਚੱਲਣ ਵਾਲੀਆਂ ਬੱਸਾਂ ਵੀ ਦੇਰੀ ਨਾਲ ਆ ਰਹੀਆਂ ਸਨ ਅਤੇ ਅੱਗੋਂ ਕੰਮ-ਧੰਦੇ ਜਾਣ ਵਾਲੇ ਲੋਕ ਵੀ ਲੇਟ ਹੋ ਗਏ। ਰੇਲ ਗੱਡੀਅਾਂ ਵੀ ਆਪਣੇ ਮਿੱਥੇ ਸਮੇਂ ਤੋਂ ਲੇਟ ਚੱਲੀਅਾਂ।
ਵਿਦਿਆਰਥੀਅਾਂ ਦਾ ਬੁਰਾ ਹਾਲ
ਜ਼ਿਆਦਾ ਠੰਡ ਅਤੇ ਧੁੰਦ ਵਿਚ ਸਵੇਰ ਵੇਲੇ ਸਕੁੂਲਾਂ ਨੂੰ ਜਾਣ ਵਾਲੇ ਵਿਦਿਆਰਥੀਅਾਂ ਅਤੇ ਛੋਟੇ ਬੱਚਿਅਾਂ ਦਾ ਵੀ ਬੁਰਾ ਹਾਲ ਸੀ। ਬੱਚੇ ਸਕੂਲ ਵੈਨਾਂ ਵੀ ਉਡੀਕ ਕਰ ਰਹੇ ਸਨ। ਜ਼ਿਕਰਯੋਗ ਹੈ ਕਿ 25 ਦਸੰਬਰ ਤੋਂ ਤਾਂ ਸਕੂਲਾਂ ਵਿਚ ਛੁੱਟੀਅਾਂ ਹੋ ਰਹੀਆਂ ਹਨ।
ਪ੍ਰਸ਼ਾਸਨ ਕਰੇ ਪੁਖਤਾ ਪ੍ਰਬੰਧ
ਅਜਿਹੇ ਧੁੰਦ ਦੇ ਮੌਸਮ ਵਿਚ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਸਡ਼ਕਾਂ ’ਤੇ ਚੱਲ ਰਹੇ ਵਾਹਨਾਂ ਲਈ ਵਿਸ਼ੇਸ਼ ਪ੍ਰਬੰਧ ਕਰੇ। ਖਤਰਨਾਕ ਮੋਡ਼ਾਂ ਅਤੇ ਪੁਲਾਂ ਆਦਿ ’ਤੇ ਚਮਕਣ ਵਾਲੀ ਪੱਟੀ ਨਹੀਂ ਲੱਗੀ, ਉੱਥੇ ਚਿੱਟੀ ਪੱਟੀ ਲਾਈ ਜਾਵੇ। ਓਵਰਲੋਡਿਡ ਵਾਹਨਾਂ ਨੂੰ ਚੱਲਣ ’ਤੇ ਰੋਕ ਲਾਈ ਜਾਵੇ।
ਤੂਡ਼ੀ ਨਾਲ ਭਰੀ ਓਵਰਲੋਡਿਡ ਟਰੈਕਟਰ-ਟਰਾਲੀ ਪਲਟੀ
ਬਠਿੰਡਾ ਰੋਡ ਬਾਈਪਾਸ ’ਤੇ ਪੈਂਦੇ ਇਕ ਪੈਟਰੋਲ ਪੰਪ ਨੇੜਿਓਂ ਜੋ ਸਡ਼ਕ ਮਲੋਟ ਰੋਡ ਵਾਲੇ ਬਾਈਪਾਸ ਨੂੰ ਮਿਲਾਉਂਦੀ ਹੈ, ਉਸ ਦੇ ਪਹਿਲੇ ਮੋਡ਼ ’ਤੇ ਹੀ ਤੂਡ਼ੀ ਨਾਲ ਭਰੀ ਓਵਰਲੋਡਿਡ ਟਰਾਲੀ ਪਲਟ ਗਈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਇਕ ਤਾਂ ਇਹ ਮੋਡ਼ ਬੇਹੱਦ ਖਤਰਨਾਕ ਹੈ ਅਤੇ ਉੱਪਰੋਂ ਧੁੰਦ ਬਹੁਤ ਜ਼ਿਆਦਾ ਪੈਣ ਲੱਗ ਪਈ ਹੈ।
ਮੈਡੀਕਲ ਹਸਪਤਾਲ ਬਣਿਆ ‘ਅਾਵਾਰਾ ਕੁੱਤਿਅਾਂ ਦਾ ਹਸਪਤਾਲ’
NEXT STORY