ਲੁਧਿਆਣਾ, (ਸੰਨੀ)- ਇਕ ਪਾਸੇ ਜਿੱਥੇ ਠੰਢ ਆਪਣਾ ਪੂਰਾ ਕਹਿਰ ਦਿਖਾ ਰਹੀ ਹੈ, ਨਾਲ ਹੀ ਧੁੰਦ ਦਾ ਕਹਿਰ ਵੀ ਸ਼ੁਰੂ ਹੋ ਗਿਆ ਹੈ। ਸਵੇਰ ਅਤੇ ਰਾਤ ਦੇ ਸਮੇਂ ਧੁੰਦ ਸਡ਼ਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਬੀਤੇ ਦਿਨੀਂ ਨਜ਼ਦੀਕੀ ਕਸਬੇ ਬੀਜਾ ਵਿਚ ਭਾਰ ਢੋਹਣ ਵਾਲੀ ਜੀਪ ਸਡ਼ਕ ਦੇ ਕੰਢੇ ਖਰਾਬ ਖਡ਼੍ਹੇ ਇਕ ਟਰੱਕ ਨਾਲ ਟਕਰਾ ਗਈ ਸੀ, ਜਿਸ ਵਿਚ ਜੀਪ ਚਾਲਕ ਦੀ ਮੌਤ ਹੋ ਗਈ।
ਦੂਜੇ ਪਾਸੇ ਗੱਲ ਲੁਧਿਆਣਾ ਸਿਟੀ ਦੀ ਕਰੀਏ ਤਾਂ ਹਾਈਵੇ ਕੰਢੇ ਖਡ਼੍ਹੇ ਟਰੱਕ ਟਰਾਲੇ ਵੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਪਰ ਇਸ ਦੇ ਉਲਟ ਟ੍ਰੈਫਿਕ ਪੁਲਸ ਇਕ ਨਾਜਾਇਜ਼ ਪਾਰਕਿੰਗ ਨੂੰ ਬੰਦ ਕਰਵਾਉਣ ਵਿਚ ਅਸਫਲ ਸਾਬਤ ਹੋ ਰਹੀ ਹੈ। ਸ਼ਹਿਰ ਵਿਚ ਸਮਰਾਲਾ ਚੌਕ ਤੋਂ ਸ਼ੁਰੂ ਹੋ ਕੇ ਟ੍ਰਾਂਸਪੋਰਟ ਨਗਰ, ਮੋਤੀ ਨਗਰ ਅਤੇ ਓਸਵਾਲ ਹਸਪਤਾਲ ਚੌਕ ਤੱਕ ਜਲੰਧਰ-ਪਾਣੀਪਤ ਹਾਈਵੇ ਦੀ ਸਰਵਿਸ ਲੇਨ ਦੇ ਦੋਵੇਂ ਪਾਸੇ ਖਡ਼੍ਹੇ ਕੀਤੇ ਟਰੱਕ ਸਾਰੇ ਨਿਯਮਾਂ ਨੂੰ ਅੰਗੂਠਾ ਦਿਖਾਉਂਦੇ ਹੋਏ ਟ੍ਰੈਫਿਕ ਪੁਲਸ ਨੂੰ ਮੂੰਹ ਚਿਡ਼ਾ ਰਹੇ ਹਨ।
ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਕੀ ਟ੍ਰੈਫਿਕ ਪੁਲਸ ਕਿਸੇ ਹਾਦਸੇ ਦੇ ਇੰਤਜ਼ਾਰ ਵਿਚ ਹੈ ਜਾਂ ਫਿਰ ਟ੍ਰੈਫਿਕ ਪੁਲਸ ਜਾਣ-ਬੁੱਝ ਕੇ ਇਨ੍ਹਾਂ ਵਾਹਨਾਂ ਨੂੰ ਇੱਥੋਂ ਹਟਵਾਉਣਾ ਨਹੀਂ ਚਾਹੁੰਦੀ।
ਦੱਸ ਦੇਈਏ ਕਿ ਸਮਰਾਲਾ ਚੌਕ ਦੇ ਕੋਲ ਟ੍ਰਾਂਸਪੋਰਟ ਨਗਰ ਸਥਾਪਤ ਹੋਣ ਕਾਰਨ ਲੋਕ ਆਪਣੇ ਟਰੱਕਾਂ ਨੂੰ ਅੰਦਰ ਦੀ ਬਜਾਏ ਬਾਹਰ ਸਡ਼ਕਾਂ ’ਤੇ ਹੀ ਪਾਰਕ ਕਰ ਦਿੰਦੇ ਹਨ। ਇਸ ਤੋਂ ਇਲਾਵਾ ਕਈ ਲੋਕਾਂ ਨੇ ਸਡ਼ਕਾਂ ਦੇ ਕੰਢੇ ਹੀ ਆਪਣੀ ਵਰਕਸ਼ਾਪ ਖੋਲ੍ਹ ਰੱਖੀ ਹੈ ਜੋ ਸਰਵਿਸ ਲੇਨ ਵਿਚ ਆਪਣਾ ਕੰਮ ਚਲਾ ਰਹੇ ਹਨ। ਇਸ ਸਬੰਧੀ ਏ. ਸੀ. ਪੀ. ਟ੍ਰੈਫਿਕ-ਟੂ ਰਾਜਨ ਸ਼ਰਮਾ ਦਾ ਕਹਿਣਾ ਹੇ ਕਿ ਉਹ ਮੌਕਾ ਦੇਖ ਕੇ ਹੀ ਕੁਝ ਦੱਸ ਸਕਦੇ ਹਨ।
ਬਿਜਲੀ ਬਿੱਲਾਂ ਦਾ ਭੁਗਤਾਨ ਨਾ ਹੋਣ ’ਤੇ ਮੰਡੀ ’ਚ ਛਾਇਆ ਹਨੇਰਾ
NEXT STORY