ਮੋਹਾਲੀ,(ਕੁਲਦੀਪ)— ਸ਼ਹਿਰ 'ਚੋਂ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਾ ਕਾਫਲਾ ਲੰਘ ਰਿਹਾ ਸੀ ਜਿਸ ਦੌਰਾਨ ਉਨ੍ਹਾਂ ਦੀਆਂ ਗੱਡੀਆਂ ਦਾ ਕਾਫਲਾ ਜਦੋਂ ਫੇਜ਼-11 ਤੋਂ ਲੰਘ ਰਿਹਾ ਸੀ ਤਾਂ ਉਨ੍ਹਾਂ ਦੇ ਰੂਟ 'ਚ ਸੜਕ ਕੰਢੇ ਖੜ੍ਹੀ ਇਕ ਕਾਰ ਵਿਘਨ ਪਾ ਰਹੀ ਸੀ। ਪੁਲਸ ਨੇ ਕਾਰ ਚਾਲਕ ਦੀ ਭਾਲ ਕੀਤੀ ਪਰ ਪਤਾ ਨਹੀਂ ਲਗ ਸਕਿਆ, ਜਿਸ ਕਾਰਨ ਪੁਲਸ ਨੇ ਕਾਰ ਚੁੱਕ ਕੇ ਥਾਣੇ ਪਹੁੰਚਾ ਦਿੱਤੀ ਅਤੇ ਅਣਪਛਾਤੇ ਕਾਰ ਮਾਲਕ ਖਿਲਾਫ ਕੇਸ ਦਰਜ ਕਰ ਲਿਆ।
ਜਾਣਕਾਰੀ ਮੁਤਾਬਕ 27 ਅਕਤੂਬਰ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀਆਂ ਗੱਡੀਆਂ ਦਾ ਕਾਫਲਾ ਚੰਡੀਗੜ੍ਹ ਤੋਂ ਮੋਹਾਲੀ ਏਅਰਪੋਰਟ ਵੱਲ ਜਾ ਰਿਹਾ ਸੀ, ਜਿਸ 'ਤੇ ਮੋਹਾਲੀ ਪੁਲਸ ਨੇ ਵੀ. ਆਈ. ਪੀ. ਸੁਰੱਖਿਆ ਰੂਟ ਲਾਇਆ ਸੀ। ਜਦੋਂ ਕਾਫਲਾ ਬੈਸਟੈੱਕ ਮਾਲ ਦੇ ਸਾਹਮਣਿਓਂ ਲੰਘਣ ਲੱਗਾ ਤਾਂ ਸੜਕ 'ਤੇ ਹਿਮਾਚਲ ਪ੍ਰਦੇਸ਼ ਨੰਬਰ ਦੀ ਸਵਿਫਟ ਡਿਜ਼ਾਇਰ ਕਾਰ ਖੜ੍ਹੀ ਸੀ। ਪੁਲਸ ਨੇ ਕਾਰ ਚਾਲਕ ਦੀ ਕਾਫ਼ੀ ਭਾਲ ਕੀਤੀ ਪਰ ਉਸ ਬਾਰੇ ਪਤਾ ਨਹੀਂ ਲਗ ਸਕਿਆ। ਕਾਰ ਨੂੰ ਲਾਕ ਲੱਗਾ ਹੋਣ ਕਾਰਨ ਪੁਲਸ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਸ ਨੇ ਗੱਡੀ ਨੂੰ ਰਸਤੇ ਤੋਂ ਹਟਾ ਕੇ ਥਾਣੇ ਪਹੁੰਚਾ ਦਿੱਤਾ ਅਤੇ ਅਣਪਛਾਤੇ ਕਾਰ ਮਾਲਕ ਖਿਲਾਫ ਕੇਸ ਦਰਜ ਕਰ ਲਿਆ।
ਪੰਜਾਬ ’ਚ ਕਲ ਸ਼ਾਮ ਤਕ ਮੌਸਮ ਰਹੇਗਾ ਖੁਸ਼ਕ
NEXT STORY