ਖਨੌਰੀ, (ਹਰਜੀਤ ਸਿੰਘ, ਪੱਤਰ ਪ੍ਰੇਰਕ)- ਕਰੀਬ ਦੋ ਮਹੀਨੇ ਪਹਿਲਾਂ ਸ਼ਰਾਬ ਸਮੱਗਲਰਾਂ ਨਾਲ ਘਰੋਂ ਆਏ 25 ਸਾਲਾ ਨੌਜਵਾਨ ਦੀ ਲਾਸ਼ ਅਤੇ ਸਕਾਰਪੀਓ ਗੱਡੀ ਖਨੌਰੀ ਭਾਖੜਾ ਮੇਨ ਲਾਈਨ ਵਿੱਚੋਂ ਬੀਤੀ ਸ਼ਾਮ ਮੋਗਾ ਪੁਲਸ ਦੁਆਰਾ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਤੇਜਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਸੁਖਪਾਲ ਸਿੰਘ ਨਾਮ ਦਾ ਵਿਅਕਤੀ ਮੇਰੇ ਲੜਕੇ ਗੁਰਬੰਤ ਸਿੰਘ ਨੂੰ ਰਾਤ ਨੂੰ ਘਰੋਂ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਆਪਾਂ ਕੰਮ ਜਾਣਾ ਹੈ ਅਤੇ ਦੂਜੇ ਦਿਨ ਇਹ ਪਿੰਡ ਆ ਗਏ ਪਰ ਜਦੋਂ ਸਾਡਾ ਮੁੰਡਾ ਘਰ ਨਹੀਂ ਆਇਆ ਤਾਂ ਅਸੀਂ ਇਨ੍ਹਾਂ ਨੂੰ ਪੁੱਛਿਆ ਕਿ ਸਾਡਾ ਮੁੰਡਾ ਕਿੱਥੇ ਹੈ। ਪਰ ਸਾਨੂੰ ਇਨ੍ਹਾਂ ਨੇ ਕੁਝ ਨਹੀਂ ਦੱਸਿਆ ਤੇ ਇਹ ਆਪਣੇ ਪੱਧਰ 'ਤੇ ਉਨ੍ਹਾਂ ਦੀ ਭਾਲ ਕਰਦੇ ਰਹੇ। ਦੋ ਚਾਰ ਦਿਨ ਫਿਰ ਅਸੀਂ ਇਨ੍ਹਾਂ 'ਤੇ ਬਾਹਲ਼ਾ ਜ਼ੋਰ ਪਾਇਆ ਕਿ ਤੁਸੀਂ ਦੱਸਦੇ ਕਿਉਂ ਨਹੀਂ ਤਾਂ ਕਹਿਣ ਲੱਗੇ ਕਿ ਪੁਲਸ ਨੇ ਫੜੇ ਹੋਏ ਨੇ। ਅਸੀਂ ਹਰਿਆਣੇ ਤੋਂ ਸ਼ਰਾਬ ਲੈਣ ਗਏ ਸੀ, ਅਸੀਂ ਅਗਲੀ ਕਾਰ ਵਿੱਚ ਸੀ ਸਾਨੂੰ ਉਨ੍ਹਾਂ ਦਾ ਫ਼ੋਨ ਵਾਰ-ਵਾਰ ਆ ਰਿਹਾ ਸੀ ਕਿ ਸਾਡੇ ਪਿੱਛੇ ਕੋਈ ਗੱਡੀ ਲੱਗੀ ਹੋਈ ਹੈ। ਜੋ ਸਾਡੀ ਗੱਡੀ ਵਿੱਚ ਵਾਰ-ਵਾਰ ਗੱਡੀ ਦੀ ਟੱਕਰ ਮਾਰ ਰਹੀ ਹੈ। ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਕਾਰ ਭਜਾਈ ਲਿਆਓ, ਪਰ ਉਸ ਤੋਂ ਬਾਅਦ ਉਨ੍ਹਾਂ ਦੇ ਮੋਬਾਇਲ ਬੰਦ ਆਉਣ ਲੱਗ ਗਏ। ਫਿਰ ਕੋਈ ਪਤਾ ਨਹੀਂ ਲੱਗਾ। ਤੇਜਾ ਸਿੰਘ ਨੇ ਦੱਸਿਆ ਕਿ ਅਸੀਂ ਸੁਖਪਾਲ ਸਿੰਘ ਦੇ ਖ਼ਿਲਾਫ਼ ਥਾਣਾ ਬੱਧਨੀ ਕਲਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਡਾ ਲੜਕਾ ਇਸ ਨਾਲ ਗਿਆ ਸੀ ਪਰ ਉਸੇ ਦਿਨ ਤੋਂ ਲਾਪਤਾ ਹੈ। ਇਸ ਸਬੰਧੀ ਥਾਣਾ ਬੱਧਨੀ ਕਲਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤੇਜਾ ਸਿੰਘ ਨੇ ਸੁਖਪਾਲ ਸਿੰਘ ਉਰਫ਼ ਸੁੱਖਾ ਦੇ ਖ਼ਿਲਾਫ਼ ਦਰਖਾਸਤ ਦਿੱਤੀ ਸੀ ਕਿ ਇਹ ਸਾਡੇ ਮੁੰਡੇ ਨੂੰ ਘਰੋਂ ਲੈ ਗਿਆ ਸੀ, ਪਰ ਹੁਣ ਉਹ ਮਿਲ ਨਹੀਂ ਰਿਹਾ ਹੈ। ਜਿਸ 'ਤੇ ਥਾਣਾ ਬੱਧਨੀ ਕਲਾਂ ਵਿਖੇ ਮੁਕੱਦਮਾ ਨੰਬਰ 11/9 ਅਧੀਨ ਧਾਰਾ 346 ਆਈ. ਪੀ. ਸੀ. ਦਰਜ ਕਰ ਕੇ ਲਾਪਤਾ ਲੜਕੇ ਦੇ ਮੋਬਾਈਲ ਫ਼ੋਨ ਦੀ ਟਾਵਰ ਲੋਕੇਸ਼ਨ ਚੈੱਕ ਕੀਤੀ ਗਈ ਤਾਂ ਉਸ ਦੀ ਲੋਕੇਸ਼ਨ ਪੁਲ ਭਾਖੜਾ ਨਹਿਰ ਖਨੌਰੀ ਜ਼ਿਲਾ ਸੰਗਰੂਰ ਆਈ, ਜਿਸ ਮਗਰੋਂ ਉਨ੍ਹਾਂ ਦਾ ਮੋਬਾਇਲ ਬੰਦ ਹੋ ਗਏ। ਜਿਸ 'ਤੇ ਕਾਰਵਾਈ ਕਰਦਿਆਂ ਥਾਣੇਦਾਰ ਮੰਗਲ ਸਿੰਘ ਨੇ ਮੌਕਾ ਚੈੱਕ ਕੀਤਾ ਤਾਂ ਲੋਕੇਸ਼ਨ ਵਾਲੀ ਜਗ੍ਹਾ ਤੇ ਪੁਲ ਦੀ ਰੇਲਿੰਗ ਵੀ ਟੁੱਟੀ ਹੋਈ ਸੀ, ਜਿਸ ਪੁਲਸ ਨੇ ਪਰਿਵਾਰ ਦੀ ਮਦਦ ਨਾਲ ਗ਼ੋਤਾ ਖੋਰ ਆਸ਼ੂ ਮਲਿਕ ਟੀਮ ਨਾਲ ਭਾਖੜਾ ਨਹਿਰ ਵਿਚ ਭਾਲ ਸ਼ੁਰੂ ਕਰ ਦਿੱਤੀ। ਪਰ ਸ਼ਾਮ ਤੱਕ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਅਤੇ ਸ਼ਾਮ ਨੂੰ ਜਾਣ ਲੱਗਿ ਗ਼ੋਤਾ ਖੋਰਾ ਦੀ ਟੀਮ ਇਕ ਵਾਰ ਫਿਰ ਪਾਣੀ ਵਿੱਚ ਗਈ ਕਿ ਆਖ਼ਰੀ ਵਾਰ ਦੇਖ ਲੈਂਦੇ ਹਾਂ ਤਾਂ ਪੁਲ ਭਾਖੜਾ ਮੇਨ ਲਾਈਨ ਲਾਗਿਓਂ ਹੀ ਇਕ ਗੱਡੀ ਮਿਲੀ, ਜਿਸ ਦਾ ਹੇਠਾਂ ਜਾ ਕੇ ਨੰਬਰ ਚੈੱਕ ਕੀਤਾ ਜੋ ਬਿਲਕੁਲ ਸਹੀ ਮੇਲ ਖਾ ਗਿਆ ਅਤੇ ਖਨੌਰੀ ਤੋਂ ਕਰੇਨ ਮੰਗਵਾ ਕੇ ਗੱਡੀ ਨੂੰ ਬਾਹਰ ਕੱਢਿਆ ਗਿਆ। ਜਿਸ ਵਿੱਚੋਂ ਗੁਰਬੰਤ ਸਿੰਘ ਦੀ ਲਾਸ਼ ਤਾਂ ਮਿਲ ਗਈ ਪਰ ਦੂਸਰੇ ਲੜਕੇ ਦੀ ਲਾਸ਼ ਨਹੀਂ ਮਿਲੀ।
ਗ਼ੋਤਾ ਖੋਰ ਆਸ਼ੂ ਮਲਿਕ ਨੇ ਦੱਸਿਆ ਕਿ ਗੱਡੀ ਵਿੱਚੋਂ ਮੈਕਡੋਵਲ ਅਤੇ ਸੋਫ਼ੀਆ ਸ਼ਰਾਬ ਦੀਆਂ 20 ਤੋਂ ਵੱਧ ਬੋਤਲਾਂ ਮਿਲੀਆਂ ਹਨ ਪਰ ਗੱਡੀ ਦੇ ਸ਼ੀਸ਼ੇ ਟੁੱਟੇ ਹੋਣ ਕਾਰਨ ਭਾਖੜਾ ਨਹਿਰ ਵਿਚੋਂ ਕੱਢਣ ਸਮੇਂ ਸ਼ਰਾਬ ਭਾਖੜਾ ਨਹਿਰ ਵਿੱਚ ਡਿੱਗ ਜਾਣ ਦਾ ਖ਼ਦਸ਼ਾ ਹੈ ਪਰ ਕੇਸ ਦੀ ਪੜਤਾਲ ਕਰ ਰਹੇ ਤਫ਼ਤੀਸ਼ੀ ਥਾਣੇਦਾਰ ਮੰਗਲ ਸਿੰਘ ਨੇ ਮੋਬਾਇਲ ਫ਼ੋਨ ਨਹੀਂ ਚੁੱਕਿਆ।
ਲੁਧਿਆਣਾ ਰੇਲਵੇ ਸਟੇਸ਼ਨ ਤੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼
NEXT STORY