ਚੰਡੀਗੜ੍ਹ (ਸੁਸ਼ੀਲ) : ਵਰਕ ਵੀਜ਼ਾ ਤੇ ਫੂਡ ਤੇ ਸਪਲਾਈ ਵਿਭਾਗ ’ਚ ਨੌਕਰੀ ਲਗਵਾਉਣ ਤੇ ਬਿਨਾਂ ਓ.ਟੀ.ਪੀ. ਦੱਸੇ ਖਾਤੇ ’ਚੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ 3 ਮਾਮਲੇ ਸਾਹਮਣੇ ਆਏ ਹਨ।
ਫਾਜ਼ਿਲਕਾ ਦੇ ਅਸੀਮ ਨੇ ’ਚ ਦੱਸਿਆ ਕਿ ਵਰਕ ਵੀਜ਼ਾ ਲਗਵਾਉਣ ਲਈ ਸੈਕਟਰ-22 ਸਥਿਤ ਸ਼ੋਅਰੂਮ ਨੰਬਰ 2433 ਵਿਖੇ ਇਮੀਗ੍ਰੇਸ਼ਨ ਕੰਪਨੀ ’ਚ ਗਿਆ ਸੀ। ਉੱਥੇ ਨੀਰਜ ਭੱਲਾ ਨੇ 25 ਲੱਖ ਰੁਪਏ ਮੰਗੇ। ਸ਼ਿਕਾਇਤਕਰਤਾ ਨੇ ਨੀਰਜ ਭੱਲਾ ਅਤੇ ਹੋਰਾਂ ਨੂੰ ਚੈੱਕ ਅਤੇ ਆਨਲਾਈਨ ਰਾਹੀਂ 25 ਲੱਖ ਰੁਪਏ ਦਿੱਤੇ। ਵਾਅਦੇ ਦੇ ਬਾਵਜੂਦ ਇਕ ਮਹੀਨੇ ਬਾਅਦ ਵੀਜ਼ਾ ਨਹੀਂ ਲਗਵਾਇਆ। ਜਾਂਚ ਤੋਂ ਬਾਅਦ ਸੈਕਟਰ-17 ਥਾਣਾ ਪੁਲਸ ਨੇ ਨੀਰਜ ਭੱਲਾ ਅਤੇ ਹੋਰਾਂ ਖ਼ਿਲਾਫ਼ 25 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ।
ਇਹ ਵੀ ਪੜ੍ਹੋ : ਜਲਦਬਾਜ਼ੀ ’ਚ ਸ਼ਤਾਬਦੀ ਐਕਸਪ੍ਰੈੱਸ ’ਚ ਔਰਤ ਭੁੱਲ ਗਈ ਬੈਗ, ਟਿਕਟ ਚੈੱਕਰ ਨੇ ਲੱਭ ਕੇ ਦਿੱਤਾ ਵਾਪਸ
ਇਸੇ ਤਰ੍ਹਾਂ ਡੱਡੂਮਾਜਰਾ ਦੇ ਸਚਿਨ ਨੇ ਦੱਸਿਆ ਕਿ ਨੌਕਰੀ ਲਈ ਮੁਲਾਕਾਤ ਅਭਿਲਾਸ਼ ਨਾਲ ਹੋਈ। ਉਸ ਨੇ ਕਿਹਾ ਕਿ ਉਹ ਫੂਡ ਤੇ ਸਪਲਾਈ ਵਿਭਾਗ ਵਿਚ ਨੌਕਰੀ ਲਗਵਾ ਦੇਵੇਗਾ। ਇਸ ਲਈ ਉਸ ਨੂੰ 5 ਲੱਖ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਨਾ ਤਾਂ ਨੌਕਰੀ ’ਤੇ ਲਗਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ। ਸਚਿਨ ਦੀ ਸ਼ਿਕਾਇਤ ’ਤੇ ਥਾਣਾ ਮਲੋਆ ਪੁਲਸ ਨੇ ਡੱਡੂਮਾਜਰਾ ਵਾਸੀ ਅਭਿਲਾਸ਼ ਅਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਬਿਨਾਂ ਓ. ਟੀ. ਪੀ. ਦੱਸੇ ਕਢਵਾਏ 1.48 ਲੱਖ ਰੁਪਏ
ਸੈਕਟਰ-18 ਵਾਸੀ ਸਾਹਿਲ ਸਿੰਗਲਾ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਮੋਬਾਈਲ ਫੋਨ ’ਤੇ ਓ. ਟੀ. ਪੀ. ਆਇਆ। ਕੁਝ ਸਮੇਂ ਬਾਅਦ ਉਸ ਨੇ ਦੇਖਿਆ ਕਿ ਖਾਤੇ ’ਚੋਂ 1 ਲੱਖ 48 ਹਜ਼ਾਰ 204 ਰੁਪਏ ਕਢਵਾਉਣ ਦਾ ਮੈਸੇਜ ਆਇਆ ਸੀ। ਤਿੰਨ ਵਾਰ ’ਚ ਪੈਸੇ ਕਢਵਾਏ ਗਏ ਪਰ ਉਨ੍ਹਾਂ ਨੇ ਕਿਸੇ ਨੂੰ ਓ. ਟੀ. ਪੀ. ਸਾਂਝਾ ਨਹੀਂ ਕੀਤਾ ਸੀ। ਸਾਈਬਰ ਸੈੱਲ ਨੇ ਜਾਂਚ ਕਰਕੇ ਸਿੰਗਲਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਓ-ਪੁੱਤ ਨੂੰ ਹਥਿਆਰਾਂ ਨਾਲ ਸੱਟਾਂ ਮਾਰ ਕੇ ਸੋਨਾ ਤੇ ਨਕਦੀ ਲੁੱਟੀ, 12 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
NEXT STORY