ਲੁਧਿਆਣਾ, (ਮਹੇਸ਼)– ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਅਾਂ ਚੋਣਾਂ ਇਕ-ਦੂਜੇ ’ਤੇ ਦੋਸ਼ ਲਾਉਣ ਦੌਰਾਨ ਸ਼ਾਂਤੀਪੂਰਨ ਹੋਣ ’ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਜ਼ਿਲਾ ਲੁਧਿਆਣਾ ਵਿਚ 56.83 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਕਿਸ ਉਮੀਦਵਾਰ ਦੇ ਸਿਰ ’ਤੇ ਜਿੱਤ ਦਾ ਤਾਜ ਸਜੇਗਾ, ਇਹ 22 ਸਤੰਬਰ ਨੂੰ ਤੈਅ ਹੋਵੇਗਾ।
ਡਿਪਟੀ ਕਮਿਸ਼ਨਰ ਅਤੇ ਚੋਣ ਅਧਿਕਾਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਦੇ 24 ਜ਼ੋਨਾਂ ਅਤੇ ਪੰਚਾਇਤ ਸੰਮਤੀਆਂ ਦੇ 236 ਜ਼ੋਨਾਂ ’ਚ ਵੋਟਿੰਗ ਦਾ ਕੰਮ ਅਮਨ-ਸ਼ਾਂਤੀ ਨਾਲ ਸਮਾਪਤ ਹੋਇਆ। ਕਿਤਿਓਂ ਵੀ ਮਾੜੀ ਘਟਨਾ ਦੀ ਸੂਚਨਾ ਨਹੀਂ ਹੈ।
ਕਾਂਗਰਸੀ ਨੇਤਾ ’ਤੇ ਬੂਥ ਕੈਪਚਰਿੰਗ ਦਾ ਦੋਸ਼
ਉਮੀਦਵਾਰ ਸਿਮਨਰਜੀਤ ਕੌਰ ਦੇ ਪਤੀ ਸਰਪੰਚ ਮਨਿੰਦਰ ਸਿੰਘ ਕਾਕੋਵਾਲ ਨੇ ਕਾਂਗਰਸ ਨੇਤਾ ’ਤੇ ਕਾਕੋਵਾਲ ਇਲਾਕੇ ਵਿਚ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਨੇ ਆਪਣੇ ਸਾਥੀਆਂ ਨਾਲ 2 ਜਗ੍ਹਾ ’ਤੇ ਬੂਥ ਕੈਪਚਰਿੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਉਸ ਨੂੰ ਅਸਫਲ ਕਰ ਦਿੱਤਾ। ਦੁਪਹਿਰੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਹ ਕਾਂਗਰਸੀ ਨੇਤਾ ਕਾਕੋਵਾਲ ਦੇ ਇਕ ਸਕੂਲ ਵਿਚ ਆਪਣੀ ਪੂਰੀ ਟੋਲੀ ਨਾਲ ਬੂਥ ਕੈਪਚਰਿੰਗ ਲਈ ਪਹੁੰਚਿਆ ਹੈ ਜਿਸ ’ਤੇ ਉਹ ਤੁਰੰਤ ਉਥੇ ਪਹੁੰਚਿਆ ਤੇ ਪੁਲਸ ਨੂੰ ਸੂਚਿਤ ਕੀਤਾ ਪਰ ਉਨ੍ਹਾਂ ਦੇ ਪਹੁੰਚਦਿਆ ਹੀ ਉਹ ਮੌਕੇ ਤੋਂ ਫਰਾਰ ਹੋ ਗਿਆ। ਬਾਅਦ ਵਿਚ ਪੁਲਸ ਦੀ ਮੌਜੂਦਗੀ ਵਿਚ ਸਾਰੇ ਬਾਕਸਾਂ ਨੂੰ ਸੀਲ ਕਰਵਾਇਆ ਗਿਆ।
ਕਿਥੇ ਕਿੰਨੀਆਂ ਵੋਟਿੰਗ ਪਈਆਂ
ਪੰਚਾਇਤ ਸੰਮਤੀ ਡੇਹਲੋਂ ਦੇ 15 ਜ਼ੋਨ 55.92
ਪੰਚਾਇਤ ਸੰਮਤੀ ਦੋਰਾਹਾ ਦੇ 17 ਜ਼ੋਨ 64.66
ਪੰਚਾਇਤ ਸੰਮਤੀ ਜਗਰਾਓਂ ਦੇ 25 ਜ਼ੋਨ 55.98
ਪੰਚਾਇਤ ਸੰਮਤੀ ਖੰਨਾ ਦੇ 15 ਜ਼ੋਨ 62.62
ਪੰਚਾਇਤ ਸੰਮਤੀ ਲੁਧਿਆਣਾ -1 ਦੇ 25 ਜ਼ੋਨ 50
ਪੰਚਾਇਤ ਸੰਮਤੀ ਲੁਧਿਆਣਾ -2 ਦੇ 25 ਜ਼ੋਨ 51.72
ਪੰਚਾਇਤ ਸੰਮਤੀ ਮਾਛੀਵਾੜਾ ਦੇ 16 ਜ਼ੋਨ 59.29
ਪੰਚਾਇਤ ਸੰਮਤੀ ਮਲੋਦ ਦੇ 15 ਜ਼ੋਨ 66.57
ਪੰਚਾਇਤ ਸੰਮਤੀ ਪੱਖੋਵਾਲ ਦੇ 16 ਜ਼ੋਨ 56.19
ਪੰਚਾਇਤ ਸੰੰਮਤੀ ਰਾਏਕੋਟ ਦੇ 15 ਜ਼ੋਨ 54.08
ਪੰਚਾਇਤ ਸੰਮਤੀ ਸਮਰਾਲਾ ਦੇ 15 ਜ਼ੋਨ 63.18
ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ 15 ਜ਼ੋਨ 64.90
ਪੰਚਾਇਤ ਸੰਮਤੀ ਸੁਧਾਰ ਦੇ 22 ਜ਼ੋਨ 54.86
ਖੰਨਾ ਪੁਲਸ ਨੇ 50 ਕਿੱਲੋ ਭੁੱਕੀ ਸਮੇਤ 2 ਵਿਅਕਤੀ ਨੂੰ ਕੀਤਾ ਗ੍ਰਿਫਤਾਰ
NEXT STORY