ਲੁਧਿਆਣਾ, (ਰਿਸ਼ੀ)- ਬਾਡ਼ੇਵਾਲ ਰੋਡ ’ਤੇ 8 ਦਿਨ ਪਹਿਲਾਂ ਮੋਬਾਇਲ ਸ਼ਾਪ ’ਤੇ ਹੋਈ ਚੋਰੀ ਦੀ ਵਾਰਦਾਤ ਨੂੰ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਹੱਲ ਕਰ ਲਿਆ ਹੈ। ਪੁਲਸ ਨੇ ਚੋਰਾਂ ਨੂੰ ਦਬੋਚ ਕੇ ਉਨ੍ਹਾਂ ਦੇ ਕੱਪਡ਼ਿਆਂ ’ਚੋਂ ਚੋਰੀਸ਼ੁਦਾ 7 ਮੋਬਾਇਲ ਤੇ ਵਾਰਦਾਤ ਵਿਚ ਵਰਤਿਆ ਛੋਟਾ ਹਾਥੀ ਟੈਂਪੂ ਬਰਾਮਦ ਕੀਤਾ ਹੈ। ਚੋਰਾਂ ਵਲੋਂ ਇਕ ਚੋਰੀਸ਼ੁਦਾ ਮੋਬਾਇਲ ’ਚ ਸਿਮ ਪਾ ਕੇ ਜਿਵੇਂ ਹੀ ਆਨ ਕੀਤਾ ਗਿਆ, ਪੁਲਸ ਉਨ੍ਹਾਂ ਤੱਕ ਪੁੱਜ ਗਈ। ਉਪਰੋਕਤ ਜਾਣਕਾਰੀ ਏ. ਸੀ. ਪੀ. ਗੁਰਪ੍ਰੀਤ ਸਿੰਘ, ਥਾਣਾ ਇੰਸ. ਬ੍ਰਿਜ ਮੋਹਨ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫਡ਼ੇ ਗਏ ਚੋਰਾਂ ਦੀ ਪਛਾਣ ਸਰਗਣਾ ਪਵਨ ਕੁਮਾਰ ਤੇ ਧਮਿੰਦਰ ਚੌਹਾਨ, ਵਿਜੇ ਕੁਮਾਰ ਤੇ ਸੁਨੀਲ ਕੁਮਾਰ ਵਜੋਂ ਹੋਈ ਹੈ। ਸਾਰਿਆਂ ਦੀ ਉਮਰ 20 ਤੋਂ 24 ਸਾਲ ਦੇ ਵਿਚਕਾਰ ਹੈ ਅਤੇ ਧੂਰੀ ਲਾਈਨ ਦੇ ਨੇਡ਼ੇ ਵਿਹਡ਼ੇ ’ਚ ਇਕੱਠੇ ਰਹਿੰਦੇ ਹਨ। ਪਵਨ ’ਤੇ ਪਹਿਲਾਂ ਵੀ ਚੋਰੀ ਦੇ 3 ਮਾਮਲੇ ਦਰਜ ਹਨ ਅਤੇ 1 ਮਹੀਨਾ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆ ਕੇ ਗੈਂਗ ਬਣਾ ਲਿਆ। ਪੁਲਸ ਨੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਰੇਹਡ਼ਾ ਚਲਾਉਂਦੇ ਸਮੇਂ ਲੱਭਿਆ ਟਾਰਗੈੱਟ
ਪਵਨ ਜ਼ਮਾਨਤ ’ਤੇ ਆ ਕੇ ਰੇਹਡ਼ਾ ਚਲਾਉਣ ਲੱਗ ਪਿਆ, ਚੋਰੀ ਤੋਂ 3 ਦਿਨ ਪਹਿਲਾਂ ਉਕਤ ਮੋਬਾਇਲ ਸ਼ਾਪ ’ਤੇ ਸਾਮਾਨ ਛੱਡਣ ਆਇਆ ਸੀ ਅਤੇ ਦੁਕਾਨ ਨੂੰ ਆਪਣਾ ਟਾਰਗੈੱਟ ਬਣਾ ਲਿਆ। ਜਿਸ ਦੇ ਬਾਅਦ ਧਮਿੰਦਰ ਚੌਹਾਨ ਨੂੰ ਨਾਲ ਮਿਲਾਇਆ ਅਤੇ ਉਸ ਦੇ ਛੋਟੇ ਹਾਥੀ ਟੈਂਪੂ ’ਚ ਚੋਰੀ ਕਰਨ ਆਏ, ਸ਼ਟਰ ਤੋਡ਼ਣ ਦੇ ਬਾਅਦ ਸੁਨੀਲ ਕੁਮਾਰ ਨੂੰ ਅੰਦਰ ਭੇਜਿਆ, ਚੋਰੀ ਦੀ ਹਰਕਤ ਨੇਡ਼ੇ ਲੱਗੇ ਕੈਮਰੇ ’ਚ ਕੈਦ ਹੋ ਗਈ ਸੀ।
ਬਿਹਾਰ ਜਾਣ ਵਾਲੇ ਪ੍ਰਵਾਸੀਆਂ ਨੂੰ ਵੇਚੇ ਮੋਬਾਇਲ
ਇੰਸ. ਬ੍ਰਿਜ ਮੋਹਨ ਦੇ ਅਨੁਸਾਰ ਚੋਰੀਸ਼ੁਦਾ ਮੋਬਾਇਲ ਬਿਹਾਰ ਜਾਣ ਤੋਂ ਪਹਿਲਾਂ 4 ਪ੍ਰਵਾਸੀਆਂ ਨੂੰ ਸਸਤੇ ਮੁੱਲ ’ਤੇ ਵੇਚ ਦਿੱਤੇ। ਪੁਲਸ ਦੇ ਅਨੁਸਾਰ ਉਨ੍ਹਾਂ ਦੇ ਬਿਹਾਰ ਤੋਂ ਵਾਪਸ ਆਉਣ ਤੋਂ ਬਾਅਦ ਮੋਬਾਇਲ ਕਬਜ਼ੇ ਵਿਚ ਲਏ ਜਾਣਗੇ। ਉਥੇ ਫਡ਼ੇ ਗਏ ਦੋਸ਼ੀਆਂ ਵਲੋਂ ਵੀ ਕਈ ਖੁਲਾਸੇ ਹੋਣ ਦਾ ਸ਼ੱਕ ਹੈ।
ਫੇਸਬੁੱਕ ’ਤੇ ਜਾਅਲੀ ਆਈ. ਡੀ. ਬਣਾ ਕੇ ਲੜਕੀ ਨੇ ਭਾਜਪਾ ਨੇਤਾ ਦੇ ਬੇਟੇ ’ਤੇ ਬਣਾਉਣਾ ਚਾਹਿਆ ਵਿਆਹ ਦਾ ਦਬਾਅ
NEXT STORY