ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ, ਖੁਰਾਣਾ, ਸੁਖਪਾਲ)- ਪਿੰਡ ਵੜਿੰਗ ਸਥਿਤ ਖਾਰਾ ਮਾਈਨਰ ਅਤੇ ਸੱਕਾਂਵਾਲੀ ਸਥਿਤ ਰਜਬਾਹੇ ਵਿੱਚ ਪਾੜ ਪੈਣ ਨਾਲ ਪਾਣੀ ਖੇਤਾਂ ਵੱਲ ਚਲਾ ਗਿਆ, ਜਿਸ ਨਾਲ ਕਰੀਬ 50 ਏਕੜ ਤੋਂ ਜ਼ਿਆਦਾ ਫ਼ਸਲ ਪ੍ਰਭਾਵਿਤ ਹੋ ਗਈ। ਕਿਸਾਨਾਂ ਨੇ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਜ਼ਿਲ੍ਹੇ ਦੇ ਪਿੰਡ ਵੜਿੰਗ ਵਿੱਚ ਖਾਰਾ ਮਾਈਨਰ ਵਿੱਚ ਪਾੜ ਪੈਣ ਨਾਲ ਪਾਣੀ ਮਾਈਨਰ ਨਾਲ ਲੱਗਦੇ ਖ਼ੇਤਾਂ ਵਿੱਚ ਚਲਾ ਗਿਆ, ਜਿਸ ਨਾਲ ਖੇਤਾਂ ਵਿੱਚ ਖੜੀ ਕਰੀਬ 50 ਏਕੜ ਫ਼ਸਲ ਵਿੱਚ ਪਾਣੀ ਭਰਨ ਨਾਲ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਦੱਸਣਯੋਗ ਹੈ ਕਿ ਇਹ ਮਾਈਨਰ ਪਹਿਲਾਂ ਵੀ ਟੁੱਟ ਚੁੱਕੀ ਹੈ। ਐਤਵਾਰ ਦੀ ਰਾਤ ਭਰ ਜ਼ੋਰਦਾਰ ਮੀਂਹ ਦੇ ਬਾਅਦ ਮਾਈਨਰ ਵਿੱਚ ਜ਼ਿਆਦਾ ਪਾਣੀ ਆ ਜਾਣ ਕਾਰਨ ਮਾਈਨਰ ਟੁੱਟ ਗਈ ਅਤੇ ਤੇਜ਼ ਵਹਾਅ ਨਾਲ ਪਾਣੀ ਖੇਤਾਂ ਵੱਲ ਚਲਾ ਗਿਆ, ਜਿਸ ਨਾਲ ਸਾਰੀ ਫ਼ਸਲ ਪ੍ਰਭਾਵਿਤ ਹੋ ਗਈ।
ਇਹ ਵੀ ਪੜ੍ਹੋ- ਘਰੋਂ ਕੰਮ 'ਤੇ ਗਏ ਨੌਜਵਾਨ ਦੀ ਸ਼ਮਸ਼ਾਨ ਘਾਟ 'ਚੋਂ ਮਿਲੀ ਲਾਸ਼, ਦੇਖ ਉੱਡੇ ਹੋਸ਼
ਪੰਚਾਇਤ ਮੈਂਬਰ ਜਗਦੀਪ, ਪਿੰਦਰ ਸਮੇਤ ਹੋਰ ਕਿਸਾਨਾਂ ਨੇ ਕਿਹਾ ਕਿ ਮਾਈਨਰ ਦੀ ਸਫ਼ਾਈ ਨਾ ਹੋਣ ਕਾਰਨ ਇਹ ਦਿੱਕਤ ਆਈ ਹੈ। ਪਹਿਲਾਂ ਵੀ ਇਹ ਮਾਈਨਰ ਟੁੱਟ ਚੁੱਕਿਆ ਹੈ। ਅਨੇਕਾਂ ਵਾਰ ਪ੍ਰਸ਼ਾਸ਼ਨ ਅਤੇ ਸਬੰਧਿਤ ਵਿਭਾਗ ਤੋਂ ਮਾਈਨਰ ਦੀ ਸਫ਼ਾਈ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਜੇਕਰ ਸਮੇਂ ਰਹਿੰਦੇ ਮਾਈਨਰ ਦੀ ਸਫ਼ਾਈ ਵੱਲ ਧਿਆਨ ਦਿੱਤਾ ਗਿਆ ਹੁੰਦਾ ਤਾਂ ਸ਼ਾਇਦ ਅੱਜ ਇਹ ਮਾਈਨਰ ਨਾ ਟੁੱਟਦਾ ਅਤੇ ਕਿਸਾਨਾਂ ਦਾ ਨੁਕਸਾਨ ਨਾ ਹੁੰਦਾ।
ਇਹ ਵੀ ਪੜ੍ਹੋ- ਜਲੰਧਰ ਸਣੇ ਪੰਜਾਬ ਦੇ 5 ਸ਼ਹਿਰਾਂ ਲਈ CM ਮਾਨ ਵੱਲੋਂ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ
ਉੱਧਰ ਇਸੇ ਤਰਾਂ ਪਿੰਡ ਸੱਕਾਂਵਾਲੀ ਰਜਬਾਹੇ ਵਿੱਚ ਵੀ ਪਾੜ ਪੈ ਗਿਆ। ਪਿੰਡ ਸੱਕਾਂਵਾਲੀ ਨਿਵਾਸੀ ਭਾਨਾ ਬਰਾੜ ਨੇ ਦੱਸਿਆ ਕਿ ਰਜਬਾਹੇ ਵਿੱਚ ਕਰੀਬ 20 ਤੋਂ 25 ਫੁੱਟ ਦੀ ਪਾੜ ਪੈਣ ਨਾਲ ਪਾਣੀ ਉਸਦੇ ਖੇਤ ਵਿੱਚ ਚਲਾ ਗਿਆ, ਜਿਸ ਨਾਲ ਉਸ ਦੀ ਸਾਰੀ ਫ਼ਸਲ ਦਾ ਨੁਕਸਾਨ ਹੋ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁ: ਪ੍ਰੋਤਸਾਹਨ ਰਾਸ਼ੀ ਲੈਣ ਵਾਲਿਆਂ ਲਈ ਅਹਿਮ ਖ਼ਬਰ
NEXT STORY