ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ’ਤੇ ਉਸ ਦੇ ਦਾਦੇ ਵਿਰੁੱਧ ਥਾਣਾ ਲਹਿਰਾ ’ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਮਹਿਲਾ ਥਾਣੇਦਾਰ ਪੁਨੀਤ ਨੇ ਦੱਸਿਆ ਕਿ ਮੁਦੱਈ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ 3 ਸਤੰਬਰ ਨੂੰ ਉਹ ਚਾਰਾ ਲੈਣ ਗਈ ਸੀ। ਜਦੋਂ ਉਹ ਸ਼ਾਮ ਕਰੀਬ 4 ਵਜੇ ਵਾਪਸ ਆਪਣੇ ਘਰ ਆਈ ਤਾਂ ਦੇਖਿਆ ਕਿ ਉਸ ਦੀ 5 ਸਾਲਾ ਲਡ਼ਕੀ ਘਰ ਵਿਚ ਨਹੀਂ ਸੀ, ਜਿਸ ਨੂੰ ਦੇਖਣ ਲਈ ਉਹ ਆਪਣੀ ਜੇਠਾਣੀ ਦੇ ਘਰ ਗਈ, ਜੋ ਉਸ ਦੀ ਸਕੀ ਭੈਣ ਵੀ ਹੈ ਤਾਂ ਉਥੇ ਉਸ ਦਾ ਸਹੁਰਾ ਪਾਲਾ ਸਿੰਘ ਉਸ ਦੀ ਬੱਚੇ ਨਾਲ ਜਬਰ-ਜ਼ਨਾਹ ਕਰ ਰਿਹਾ ਸੀ।
ਚੌਕੀਦਾਰ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਡੀ. ਸੀ. ਦਫਤਰ ਅੱਗੇ ਡਟੇ ਕਿਸਾਨ
NEXT STORY