ਨਾਭਾ (ਰਾਹੁਲ) - ਨਾਭਾ ਬਲਾਕ ਦੇ ਪਿੰਡ ਬੌੜਾ ਕਲਾਂ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ (22) ਦੀ ਐਕਟਿਵਾ ਨਾਭਾ ਬਲਾਕ ਦੇ ਪਿੰਡ ਥੂਹੀ ਨਹਿਰ ਦੇ ਕਿਨਾਰੇ ਮਿਲਣ ਕਾਰਨ ਪਿੰਡ 'ਚ ਸਨਸਨੀ ਫੈਲ ਗਈ । ਗੁਰਵਿੰਦਰ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਗੁਰਵਿੰਦਰ ਸਿੰਘ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਕੇ ਨਹਿਰ ਕੋਲੋ ਐਕਟਿਵਾ ਲੈ ਕੇ ਜਾਣ ਲਈ ਕਿਹਾ ਸੀ, ਜਿਸ ਤੋਂ ਬਾਅਦ ਉਹ ਕਿਤੇ ਚਲਾ ਗਿਆ ਅਤੇ ਵਾਪਸ ਘਰ ਨਹੀਂ ਆਇਆ।

ਮਿਲੀ ਜਾਣਕਾਰੀ ਅਨੁਸਾਰ ਲਾਪਤਾ ਗੁਰਵਿੰਦਰ ਠੇਕੇ 'ਤੇ ਨਿਜੀ ਕੇਬਲ ਦਾ ਕੰਮ ਕਰਦਾ ਸੀ ਪਰ ਉਹ ਆਪਣੇ ਕੇਬਲ ਦੇ ਇਸ ਕੰਮ ਤੋਂ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਸੀ। ਇਸ ਪਰੇਸ਼ਾਨੀ ਦੇ ਸਦਕਾ ਉਹ ਘਰੋਂ ਐਕਟਿਵਾ 'ਤੇ ਸਵਾਰ ਹੋ ਕੇ ਨਹਿਰ 'ਤੇ ਚਲਾ ਗਿਆ ਅਤੇ ਉਥੋਂ ਕਿੱਥੇ ਗਿਆ, ਇਹ ਕਿਸੇ ਨੂੰ ਨਹੀਂ ਪਤਾ। ਗੁਰਵਿੰਦਰ ਦੇ ਪਿਤਾ ਹਾਕਮ ਸਿੰਘ ਪਿੰਡ ਦੇ ਸਰਪੰਚ ਹਨ। ਉਸ ਦੇ ਪਰਿਵਾਰ ਨੂੰ ਜਦੋਂ ਆਪਣੇ ਪੁੱਤਰ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਨਹਿਰ 'ਤੇ ਗੁਰਵਿੰਦਰ ਦੀ ਐਕਟਿਵਾ ਵੇਖ ਕੇ ਉਨ੍ਹਾਂ ਦਾ ਮਨ ਦਹਿਲ ਗਿਆ। ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਉਸ ਦੀ ਭਾਲ ਕਰਨ ਦੀ ਮੰਗ ਕੀਤੀ ਹੈ।
ਰੰਜ਼ਿਸ਼ ਕਾਰਨ ਹੋਏ ਝਗੜੇ 'ਚ ਚਾਚਾ-ਭਤੀਜਾ ਜ਼ਖਮੀ, 11 ਨਾਮਜ਼ਦ
NEXT STORY