ਚੰਡੀਗੜ੍ਹ: ਵਿਜੀਲੈਂਸ ਵੱਲੋਂ ਅਦਾਲਤ ਵਿਚ ਬਿਕਰਮ ਮਜੀਠੀਆ ਦੇ ਸਾਥੀ ਹਰਪ੍ਰੀਤ ਗੁਲਾਟੀ ਖ਼ਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਵਿਜੀਲੈਂਸ ਅਧਿਕਾਰੀ ਦਸਤਾਵੇਜ਼ਾਂ ਨਾਲ ਭਰਿਆ ਵੱਡਾ ਟਰੰਕ ਲੈ ਕੇ ਅਦਾਲਤ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਵੱਲੋਂ ਇਸ ਮਾਮਲੇ ਵਿਚ 11 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ, ਅੱਜ ਪੇਸ਼ ਕੀਤੇ ਗਏ ਸਪਲੀਮੈਂਟਰੀ ਚਾਲਾਨ ਵਿਚ ਵਿਜੀਲੈਂਸ ਨੇ ਬਿਕਰਮ ਮਜੀਠੀਆ ਤੇ ਹਰਪ੍ਰੀਤ ਗੁਲਾਟੀ ਦੇ ਵਿੱਤੀ ਲੈਣ-ਦੇਣ ਦਾ ਪੂਰਰਾ ਵੇਰਵੇ ਦਿੱਤਾ ਗਿਆ ਹੈ। ਇਹ ਲੈਣ-ਦੇਣ 2008 ਤੋਂ 2017 ਤਕ ਹੋਇਆ ਹੈ। ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਪਹਿਲਾਂ ਹੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਹਨ ਤੇ ਇਸ ਵੇਲੇ ਨਾਭਾ ਜੇਲ੍ਹ ਵਿਚ ਹਨ।
ਹੈਰੋਇਨ, ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਣੇ 7 ਮੁਲਜ਼ਮ ਗ੍ਰਿਫ਼ਤਾਰ
NEXT STORY