ਲੁਧਿਆਣਾ, (ਬਹਿਲ)- ਜਨਤਕ ਖੇਤਰ ਦੇ 3 ਬੈਂਕਾਂ ਦੇ ਰਲੇਵੇਂ ਦੇ ਵਿਰੋਧ ਵਿਚ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਅੱਜ ਸੈਂਕਡ਼ੇ ਬੈਂਕ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਭਾਰਤ ਨਗਰ ਚੌਕ ਸਥਿਤ ਕੇਨਰਾ ਬੈਂਕ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ । 21 ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੇ ਦਿਨ ਭਰ ਹਡ਼ਤਾਲ ਰੱਖੀ, ਜਿਸ ਨਾਲ ਲੁਧਿਆਣਾ ਵਿਚ ਕਰੀਬ 500 ਕਰੋਡ਼ ਦੀ ਬੈਂਕ ਟਰਾਂਜ਼ੈਕਸ਼ਨ ਠੱਪ ਰਹਿਣ ਨਾਲ ਕਾਰੋਬਾਰੀ ਬੇਹੱਦ ਪ੍ਰੇਸ਼ਾਨ ਰਹੇ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਕਨਵੀਨਰ ਕਾਮਰੇਡ ਨਰੇਸ਼ ਗੌਡ਼, ਜਨਰਲ ਸੈਕਟਰੀ ਕਾਮਰੇਡ ਡੀ. ਪੀ. ਮੌਡ਼, ਜੇ. ਪੀ. ਕਾਲਡ਼ਾ, ਇਕਬਾਲ ਸਿੰਘ ਮੱਲ੍ਹੀ, ਪਵਨ ਠਾਕੁਰ, ਹਰਵਿੰਦਰ ਸਿੰਘ, ਰਾਜੇਸ਼ ਵਰਮਾ, ਕਾਮਰੇਡ ਅਸ਼ੋਕ ਅਰੋਡ਼ਾ, ਜੇ. ਐੱਸ. ਮਾਂਗਟ, ਕੇ. ਕੇ. ਖੁੱਲਰ, ਗੁਰਮੀਤ ਸਿੰਘ, ਰਣਜੀਵ ਜੋਸ਼ੀ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਡ਼ੌਦਾ ਬੈਂਕ, ਦੇਨਾ ਬੈਂਕ ਅਤੇ ਵਿਜਿਆ ਬੈਂਕ ਦੇ ਰਲੇਵੇਂ ਦਾ ਸਰਕਾਰ ਦਾ ਫੈਸਲਾ ਲੋਕ ਹਿੱਤ ਵਿਚ ਨਹੀਂ ਹੈ। ਇਸ ਨਾਲ ਬੈਂਕ ਮੁਲਾਜ਼ਮਾਂ ਦੇ ਹਿੱਤ ਪ੍ਰਭਾਵਿਤ ਹੋਣਗੇ ਅਤੇ ਬੈਂਕਾਂ ’ਚ ਰੋਜ਼ਗਾਰ ਦੇ ਮੌਕੇ ਵੀ ਘੱਟਣਗੇ। ਵਿਸ਼ਵ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਬੈਂਕਾਂ ਦੀ ਗਿਣਤੀ ਜਨ ਸੰਖਿਆ ਦੇ ਮੁਕਾਬਲੇ ਪਹਿਲਾਂ ਹੀ ਘੱਟ ਹੈ ਅਤੇ ਬੈਂਕਾਂ ਦੇ ਵਿਸਥਾਰ ਦੀ ਬੇਹੱਦ ਲੋਡ਼ ਹੈ। ਭਾਰਤ ਵਿਚ ਸੈਂਕਡ਼ੇ ਪਿੰਡਾਂ ਵਿਚ ਬੈਂਕ ਸਹੂਲਤਾਂ ਨਹੀਂ ਹਨ, ਜਦੋਂਕਿ ਹਰ ਵਰਗ ਨੂੰ ਬੈਂਕ ਸਹੂਲਤ ਦਾ ਫਾਇਦਾ ਪਹੁੰਚਾਣਾ ਜ਼ਰੂਰੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਅਮਰੀਕਾ ਵਿਚ 323 ਮਿਲੀਅਨ ਦੀ ਆਬਾਦੀ ਹੈ ਅਤੇ ਭਾਰਤ ਵਿਚ 1.35 ਬਿਲੀਅਨ ਆਬਾਦੀ ਦੇ ਮੁਕਾਬਲੇ ਅਮਰੀਕਾ ਵਿਚ ਬੈਂਕਾਂ ਦੀ ਗਿਣਤੀ ਜ਼ਿਆਦਾ ਹੈ। ਭਾਰਤ ਸਰਕਾਰ ਨੇ ਹਰ ਵਰਗ ਤੱਕ ਪੁੱਜਣ ਲਈ ਜਨ-ਧਨ ਯੋਜਨਾ ਲਾਂਚ ਕਰਨ ਤੋਂ ਬਾਅਦ ਹੁਣ ਜਨ-ਧਨ ਯੋਜਨਾ ਡ੍ਰਾਪ ਸ਼ੁਰੂ ਕੀਤੀ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਬੈਂਕ ਹਰ ਵਰਗ ਤੱਕ ਨਹੀਂ ਪੁੱਜ ਸਕੇ ਹਨ ਅਤੇ ਬੈਂਕਾਂ ਦੀ ਗਿਣਤੀ ਵਧਾਉਣ ਦੀ ਲੋਡ਼ ਹੈ। ਇਸ ਦੇ ਉਲਟ ਸਰਕਾਰ ਆਪਣੀ ਹੀ ਨੀਤੀ ਖਿਲਾਫ ਬੈਂਕਾਂ ਦਾ ਰਲੇਵਾਂ ਕਰਨ ’ਤੇ ਤੁਲੀ ਹੈ। ਕਾਮਰੇਡ ਨਰੇਸ਼ ਗੌਡ਼ ਨੇ ਕਿਹਾ ਕਿ ਬੈਂਕਾਂ ਦੇ ਮਰਜਰ ਦਾ ਪ੍ਰਸਤਾਵ ਵੱਡੇ ਲੋਨ ਦੇਣ ਲਈ ਕੀਤਾ ਜਾ ਰਿਹਾ ਹੈ, ਜਦੋਂਕਿ ਵੱਡੇ ਲੋਨ ਦੇਣ ਵਿਚ ਬੈਂਕਾਂ ਨੂੰ ਜ਼ੋਖਮ ਹੋਰ ਵੱਧ ਜਾਵੇਗਾ। ਉਨ੍ਹਾਂ ਕਿਹਾ ਕਿ ਬੈਂਕਾਂ ਦਾ ਐੱਨ. ਪੀ. ਘਟਾਉਣ ਲਈ ਸਰਕਾਰ ਨੂੰ ਯੋਜਨਾਵਾਂ ਧਿਆਨ ਭਟਕਾਉਣ ਦਾ ਯਤਨ ਕਰ ਰਹੀਆਂ ਹਨ। ਬੈਂਕ ਆਫ ਬਡ਼ੌਦਾ, ਦੇਨਾ ਬੈਂਕ ਅਤੇ ਵਿਜਿਆ ਬੈਂਕ ਦਾ ਐੱਨ. ਪੀ. ਏ. 80,000 ਕਰੋਡ਼ ਦਾ ਹੈ ਅਤੇ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਇਸ ਦੀ ਰਿਕਰਵੀ ਵੀ ਸੰਭਵ ਨਹੀਂ ਹੈ ਅਤੇ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਹੋਣ ਨਾਲ ਭਾਰਤ ਦੇ ਨਾਗਰਿਕਾਂ ਲਈ ਬੈਂਕ ਸਹੂਲਤਾਂ ਘੱਟਣਗੀਆਂ।
ਸਾਹਨੇਵਾਲ, (ਹਨੀ)-ਵਿਜਿਆ ਬੈਂਕ ਅਤੇ ਦੇਨਾ ਬੈਂਕ ਨੂੰ ਬੈਂਕ ਆਫ ਬਡ਼ੌਦਾ ’ਚ ਤਬਦੀਲ ਕਰਨ ਦੇ ਲਏ ਗਏ ਫੈਸਲੇ ਖਿਲਾਫ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਵੱਲੋਂ ਅੱਜ ਦਿੱਤੇ ਗਏ ਇਕ ਰੋਜ਼ਾ ਹਡ਼ਤਾਲ ਦੇ ਸੱਦੇ ’ਤੇ ਅੱਜ ਸਾਹਨੇਵਾਲ ਕਸਬੇ ਦੇ ਸਮੂਹ ਬੈਂਕ ਅਦਾਰੇ ਬੰਦ ਰਹੇ। ਬੈਂਕਾਂ ’ਚ ਹਡ਼ਤਾਲ ਹੋਣ ਕਾਰਨ ਆਮ ਲੋਕਾਂ ਨੂੰ ਜਿਥੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਵਪਾਰੀ ਵਰਗ ਨੂੰ ਵੀ ਇਸ ਬੈਂਕਾਂ ਦੀ ਹਡ਼ਤਾਲ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਆਸ-ਪਾਸ ਪਿੰਡਾਂ ਤੋਂ ਬੈਂਕਾਂ ਦੇ ਨਾਲ ਲੈਣ-ਦੇਣ ਕਰਨ ਆਏ ਲੋਕਾਂ ਨੇ ਦੱਸਿਆ ਕਿ ਜਿਥੇ ਪਹਿਲਾਂ ਨੋਟਬੰਦੀ ਕਾਰਨ ਸਾਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੁਣ ਬੈਂਕਾਂ ਦੀ ਆਏ ਦਿਨ ਹੁੰਦੀ ਹਡ਼ਤਾਲ ਕਾਰਨ ਸਾਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੈਨੇਡਾ ਦੀ ਪੀ. ਆਰ. ਦਿਵਾਉਣ ਦੀ ਆਡ਼ ’ਚ ਲੱਖਾਂ ਦੀ ਧੋਖਾਦੇਹੀ
NEXT STORY