ਫਿਰੋਜ਼ਪੁਰ (ਮਲਹੋਤਰਾ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸਰਹੱਦੀ ਸ਼ਹਿਰ ਫਿਰੋਜ਼ਪੁਰ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਰਹੱਦੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ, ਕੇਂਦਰ ਸਰਕਾਰ ਪੂਰੇ ਪੰਜਾਬ ਸਣੇ ਇਸ ਇਲਾਕੇ ਦੀ ਨੁਹਾਰ ਬਦਲ ਦੇਵੇਗੀ। ਅਮਿਤ ਸ਼ਾਹ ਨੇ ਕਿਹਾ ਕਿ ਉਹ ਚੋਣਾਂ ਦੇ ਲਈ ਦੂਜੀ ਵਾਰ ਪੰਜਾਬ ਆਏ ਹਨ ਤੇ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਹ ਮਹਾਨ ਸ਼ਹੀਦਾਂ ਅਤੇ ਸੈਨਾ ਦੇ ਬਲਿਦਾਨੀਆਂ ਦੀ ਧਰਤੀ ’ਤੇ ਪਹੁੰਚੇ ਹਨ। ਫਿਰੋਜ਼ਪੁਰ ਦੀ ਧਰਤੀ ਦਾ ਕੋਨਾ-ਕੋਨਾ ਸ਼ਹੀਦਾਂ ਅਤੇ ਸ਼ਹਾਦਤਾਂ ਦੀ ਯਾਦ ਦੁਆਉਂਦਾ ਹੈ।
ਇਹ ਵੀ ਪੜ੍ਹੋ : ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਹਰਸਿਮਰਤ ਬਾਦਲ ਨੇ ਕੀਤੇ ਤਿੱਖੇ ਹਮਲੇ
ਸ਼ਾਹ ਨੇ ਕਿਹਾ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦਿਆਂ ਹੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਉਨ੍ਹਾਂ ਦੇ ਜਨਮ ਅਸਥਾਨ ਪਟਨਾ ਵਿਖੇ ਮਨਾਇਆ ਗਿਆ। ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੇ 130 ਕਰੋੜ ਰੁਪਏ ਖਰਚ ਕੇ ਕੁਝ ਹੀ ਮਹੀਨਿਆਂ ਵਿਚ ਇਸ ਨੂੰ ਤਿਆਰ ਕਰਵਾ ਕੇ ਸੰਗਤ ਦੇ ਦਰਸ਼ਨਾਂ ਲਈ ਖੁੱਲਵਾਇਆ ਗਿਆ। ਸ਼ਾਹ ਨੇ ਇਸ ਮੌਕੇ ਦਾਅਵਾ ਕੀਤਾ ਕਿ ਦੇਸ਼ ਦੀ ਵੰਡ ਸਮੇਂ ਜੇਕਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੁੰਦੇ ਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਨਾਲ-ਨਾਲ ਸ੍ਰੀ ਨਨਕਾਣਾ ਸਾਹਿਬ ਵੀ ਹਿੰਦੁਸਤਾਨ ਵਿਚ ਹੀ ਹੁੰਦਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਕੇਜਰੀਵਾਲ ਦੇ ਦਿੱਲੀ ਮਾਡਲ ਬਾਰੇ ਪੰਜਾਬੀਆਂ ਨੂੰ ਕੀਤਾ ਸੁਚੇਤ
ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਾਹ ਸਾਹਮਣੇ ਅੰਤਰਰਾਸ਼ਟਰੀ ਹੁਸੈਨੀਵਾਲਾ ਬਾਰਡਰ ਨੂੰ ਵਪਾਰ ਲਈ ਖੁੱਲਵਾਉਣ, ਫਿਰੋਜ਼ਪੁਰ ਸਿਟੀ ਨੂੰ ਮਾਡਲ ਸਿਟੀ ਬਣਾਉਣ, ਮੱਲਾਂਵਾਲਾ-ਪੱਟੀ ਰੇਲ ਲਿੰਕ ਦੀ ਛੇਤੀ ਉਸਾਰੀ ਕਰਵਾਉਣ ਅਤੇ ਕੈਂਟ ਦੇ ਸਿਵਲ ਏਰੀਏ ਵਿਚ ਫੌਜ ਦੀ ਦਖਲਅੰਦਾਜ਼ੀ ਬੰਦ ਕਰਵਾਉਣ ਦੀਆਂ ਮੰਗਾਂ ਰੱਖੀਆਂ। ਇਸ ’ਤੇ ਅਮਿਤ ਸ਼ਾਹ ਨੇ ਕਿਹਾ ਕਿ ਰਾਣਾ ਸੋਢੀ ਨੇ ਸਰਕਾਰ ਸਾਹਮਣੇ ਜੋ ਮੰਗਾਂ ਰੱਖੀਆਂ ਹਨ, ਉਨ੍ਹਾਂ ਨੂੰ ਪੂਰਾ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਿਸਾਖੀ ਤੋਂ ਪਹਿਲਾਂ ਪੀ. ਜੀ. ਆਈ. ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ ਪ੍ਰਧਾਨ ਮੰਤਰੀ ਮੋਦੀ ਇਸਦਾ ਕੰਮ ਸ਼ੁਰੂ ਕਰਵਾਉਣ ਆਣਉਗੇ ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦਾ ਕੀਤਾ ਜਾਵੇ ਨਿੱਘਾ ਸੁਆਗਤ, ਮੁੱਖ ਚੋਣ ਅਧਿਕਾਰੀ ਨੇ ਦਿੱਤੇ ਨਿਰਦੇਸ਼
NEXT STORY