ਅਬੋਹਰ, (ਰਹੇਜਾ, ਸੁਨੀਲ)– ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਅਤੇ ਭੁੱਕੀ ਬਰਾਮਦ ਕਰ ਕੇ 3 ਵਿਅਕਤੀਅਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 1 ਵਿਅਕਤੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਫਡ਼ੇ ਗਏ ਲੋਕਾਂ ਖਿਲਾਫ ਸਬੰਧਤ ਥਾਣਿਆਂ ’ਚ ਮਾਮਲੇ ਦਰਜ ਕਰ ਲਏ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖੂਈਆਂ ਸਰਵਰ ਦੇ ਹੌਲਦਾਰ ਜਵਾਹਰ ਸਿੰਘ ਨੇ ਦੱਸਿਆ ਕਿ ਕਿ ਉਹ ਬੀਤੀ ਸ਼ਾਮ ਪੁਲਸ ਪਾਰਟੀ ਸਣੇ ਪਿੰਡ ਵਰਿਆਮ ਖੇਡ਼ਾ ਦੇ ਨਜ਼ਦੀਕ ਗਸ਼ਤ ਕਰ ਰਹੇ ਸਨ। ਉਨ੍ਹਾਂ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਪਿੰਡ ਢਿੰਗਾਂਵਾਲੀ ’ਚ ਸਥਿਤ ਇਕ ਘਰ ’ਚ ਛਾਪਾ ਮਾਰ ਕੇ 240 ਪਊਏ ਨਾਜਾਇਜ਼ ਸ਼ਰਾਬ ਬਰਾਮਦ ਕੀਤੀ, ਜਦਕਿ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਫਰਾਰ ਹੋਏ ਵਿਅਕਤੀ ਦੀ ਪਛਾਣ ਮਹੇਂਦਰ ਕੁਮਾਰ ਪੁੱਤਰ ਜਗਦੀਸ਼ ਦੇ ਰੂਪ ’ਚ ਹੋਈ।
ਇਸੇ ਤਰ੍ਹਾਂ ਥਾਣਾ ਖੂਈਆਂ ਸਰਵਰ ਦੇ ਸਹਾਇਕ ਸਬ-ਇੰਸਪੈਕਟਰ ਬਲਵੀਰ ਸਿੰਘ ਬੀਤੀ ਸ਼ਾਮ ਪੁਲਸ ਪਾਰਟੀ ਸਣੇ ਪਿੰਡ ਗੁੰਮਜਾਲ ਦੇ ਨੇਡ਼ੇ ਗਸ਼ਤ ਕਰ ਰਹੇ ਸਨ। ਉਨ੍ਹਾਂ ਸਾਹਮਣੇ ਤੋਂ ਸ਼ੱਕੀ ਹਾਲਤ ’ਚ ਆ ਰਹੇ 2 ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਸਵਾ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਫਡ਼ੇ ਗਏ ਨੌਜਵਾਨਾਂ ਦੀ ਪਛਾਣ ਕੁਲਵੰਤ ਸਿੰਘ ਉਰਫ ਕਾਲਾ ਸਿੰਘ ਵਾਸੀ ਪਿੰਡ ਸ਼ੇਰਗਡ਼੍ਹ ਅਤੇ ਸੁਭਾਸ਼ ਬੇਟੂ ਪੁੱਤਰ ਤਾਰਾ ਚੰਦ ਵਾਸੀ ਪਿੰਡ ਸ਼ੇਰਗਡ਼੍ਹ ਦੇ ਰੂਪ ’ਚ ਹੋਈ।
ਇਕ ਹੋਰ ਮਾਮਲੇ ’ਚ ਅਬੋਹਰ ਦੇ ਐਂਟੀ ਨਾਰਕੋਟਿਕ ਸੈੱਲ ’ਚ ਤਾਇਨਾਤ ਏ. ਐੱਸ. ਆਈ. ਜਲੰਧਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਪੁਲਸ ਪਾਰਟੀ ਸਣੇ ਪਿੰਡ ਆਲਮਗਡ਼੍ਹ ਦੇ ਨੇਡ਼ੇ ਗਸ਼ਤ ਕਰ ਰਹੇ ਸਨ। ਉਨ੍ਹਾਂ ਸਾਹਮਣੇ ਤੋਂ ਸ਼ੱਕੀ ਹਾਲਤ ’ਚ ਆ ਰਹੇ ਇਕ ਨੌਜਵਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 5 ਕਿਲੋ ਭੁੱਕੀ ਬਰਾਮਦ ਹੋਈ। ਫਡ਼ੇ ਗਏ ਨੌਜਵਾਨ ਦੀ ਪਛਾਣ ਮੰਗਲ ਸਿੰਘ ਪੁੱਤਰ ਮੰਗਾ ਸਿੰਘ ਵਾਸੀ ਪਿੰਡ ਕਡ਼ਿਆਲ ਦੇ ਰੂਪ ’ਚ ਹੋਈ।
ਨਾਲੀਅਾਂ ਦੀ ਸਫਾਈ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
NEXT STORY