ਸਮਾਣਾ (ਦਰਦ,ਅਸ਼ੋਕ)- ਸਮਾਣਾ-ਰਾਜਲਾ ਸੜਕ ’ਤੇ ਇਕ ਰੂੰ ਫੈਕਟਰੀ ’ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ਜ਼ਿਆਦਾ ਸ਼ਰਾਬ ਪੀਣ ਅਤੇ ਰਾਤ ਭਰ ਠੰਡ ’ਚ ਰਹਿਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ
ਹਸਪਤਾਲ ’ਚ ਮੌਜੂਦ ਫੈਕਟਰੀ ’ਚ ਕੰਮ ਕਰਦੀ ਮਮਤਾ ਨਾਮਕ ਔਰਤ ਨੇ ਖੁਦ ਨੂੰ ਮ੍ਰਿਤਕ ਲੌਕੀ ਰਾਮ (40) ਨਿਵਾਸੀ ਅਸਾਮ ਦੀ ਮੂੰਹ ਬੋਲੀ ਭੈਣ ਦੱਸਦੇ ਹੋਏ ਕਿਹਾ ਕਿ 7 ਸਾਲਾਂ ਤੋਂ ਇਸ ਫੈਕਟਰੀ ’ਚ ਕੰਮ ਕਰਦੇ ਲੌਕੀ ਰਾਮ ਦੇ ਪਰਿਵਾਰ ਬਾਰੇ ਉਸ ਨੂੰ ਕੁਝ ਨਹੀਂ ਪਤਾ। ਕੁਝ ਦਿਨਾਂ ਤੋਂ ਲਗਾਤਾਰ ਸ਼ਰਾਬ ਪੀਣ ਕਾਰਨ ਉਹ ਕੰਮ ’ਤੇ ਵੀ ਨਹੀਂ ਗਿਆ ਸੀ।
ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਬੀਤੀ ਰਾਤ ਜ਼ਿਆਦਾ ਸ਼ਰਾਬ ਪੀ ਲੈਣ ਕਾਰਨ ਨਸ਼ੇ ’ਚ ਉਹ ਆਪਣੇ ਕੁਆਰਟਰ ਦੇ ਬਾਹਰ ਆਉਣ ਉਪਰੰਤ ਸਾਰੀ ਰਾਤ ਠੰਡ ’ਚ ਹੀ ਪਿਆ ਰਿਹਾ ਅਤੇ ਸਵੇਰੇ ਉਸ ਨੂੰ ਮ੍ਰਿਤਕ ਪਾਇਆ ਗਿਆ। ਸਿਟੀ ਪੁਲਸ ਦੀ ਏ.ਐੱਸ.ਆਈ. ਰਾਜਵੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰੱਖਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਸ ਉਡੀਕ ਰਹੀ ਔਰਤ ਹੋਈ ਲੁੱਟ ਦਾ ਸ਼ਿਕਾਰ, ਦਿਨ-ਦਿਹਾੜੇ ਗਲੇ 'ਚ ਪਾਈ ਸੋਨੇ ਦੀ ਚੇਨ ਝਪਟ ਕੇ ਲੁਟੇਰੇ ਹੋਏ ਫਰਾਰ
NEXT STORY